ਸਰਕਾਰੀ ਪ੍ਰਜਨਨ ਸੰਭਾਲ (Public Fertility Care - Punjabi)

Public Fertility Care (ਪਬਲਿਕ ਫਰਟੀਲਿਟੀ ਕੇਅਰ) ਨਾਲ ਅੰਡੇ ਜਾਂ ਸ਼ੁਕਰਾਣੂ ਦਾਨੀ ਬਣ ਕੇ ਬੱਚੇ - ਅਤੇ ਪਰਿਵਾਰ - ਵਿੱਚ ਨਵੇਂ ਜੀਵਨ ਨੂੰ ਸੰਭਵ ਬਣਾਉਣ ਵਿੱਚ ਮੱਦਦ ਕਰੋ।

Switch to English

ਅੰਡੇ ਜਾਂ ਸ਼ੁਕਰਾਣੂ ਦਾਨੀ ਕਿਉਂ ਬਣਦੇ ਹਨ?

ਹਰ ਵਿਕਟੋਰੀਆਈ ਵਾਸੀ ਪਰਿਵਾਰ ਸ਼ੁਰੂ ਕਰਨ ਦਾ ਮੌਕਾ ਮਿਲਣ ਦਾ ਹੱਕਦਾਰ ਹੈ। ਅਸਲ ਵਿੱਚ, ਪਰਿਵਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਛੇ ਵਿੱਚੋਂ ਇੱਕ ਆਸਟ੍ਰੇਲੀਆਈ ਨੂੰ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਅਤੇ ਪ੍ਰਾਈਵੇਟ ਸੇਵਾਵਾਂ ਰਾਹੀਂ ਜਣਨ ਸ਼ਕਤੀ ਦਾ ਇਲਾਜ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।

Public Fertility Care ਇੱਕ ਸਰਕਾਰ ਦੁਆਰਾ ਫ਼ੰਡ ਪ੍ਰਾਪਤ ਸੇਵਾ ਹੈ ਜੋ ਵਧੇਰੇ ਵਿਕਟੋਰੀਆਈ ਵਾਸੀਆਂ ਲਈ ਪਰਿਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਾ ਵਧੇਰੇ ਆਸਾਨ ਅਤੇ ਵਧੇਰੇ ਵਾਜਬ ਬਣਾਉਂਦੀ ਹੈ।

Public Fertility Care ਦੇ ਨਾਲ ਇੱਕ ਅੰਡੇ ਜਾਂ ਸ਼ੁਕਰਾਣੂ ਦਾਨੀ ਹੋਣ ਦੇ ਨਾਤੇ, ਤੁਸੀਂ ਵਿਕਟੋਰੀਆ ਵਾਸੀਆਂ ਲਈ ਪਰਿਵਾਰ ਸ਼ੁਰੂ ਕਰਨ ਵਿੱਚ ਮੱਦਦ ਕਰ ਸਕਦੇ ਹੋ। ਰਾਇਲ ਵੂਮੈਨ ਹਸਪਤਾਲ (Royal Women’s Hospital) ਵਿਖੇ ਸਥਿਤ Public Fertility Care ਟੀਮ ਅਗਲੇ ਕਦਮਾਂ, ਤੁਹਾਡੀ ਯੋਗਤਾ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਬਾਰੇ ਤੁਹਾਡੇ ਨਾਲ ਸੰਪਰਕ ਕਰੇਗੀ।

alt

ਸਾਨੂੰ ਤੁਹਾਡੀ ਮੱਦਦ ਦੀ ਲੋੜ ਹੈ

Public Fertility Care ਤੋਂ ਹਜ਼ਾਰਾਂ ਵਿਕਟੋਰੀਆਈ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਸਾਨੂੰ ਮਾਪੇ ਬਣਨ ਦੇ ਸੁਪਨੇ ਨੂੰ ਸੰਭਵ ਬਣਾਉਣ ਲਈ ਤੁਹਾਡੇ ਵਰਗੇ ਹੋਰ ਅੰਡੇ ਅਤੇ ਸ਼ੁਕਰਾਣੂ ਦਾਨੀਆਂ ਦੀ ਲੋੜ ਹੈ।

ਤੁਹਾਡਾ ਦਾਨ ਕਿਸ ਦੀ ਮੱਦਦ ਕਰੇਗਾ

ਇੱਥੇ ਇਸ ਗੱਲ ਦੇ ਬਹੁਤ ਸਾਰੇ ਕਾਰਨ ਹਨ ਕਿ ਵਿਕਟੋਰੀਆ ਵਾਸੀਆਂ ਨੂੰ Public Fertility Care ਦੁਆਰਾ ਇਲਾਜ ਮਿਲਣ ਦੀ ਕਿਉਂ ਲੋੜ ਹੈ। ਜਦੋਂ ਤੁਸੀਂ ਇੱਕ ਅੰਡੇ ਅਤੇ ਸ਼ੁਕਰਾਣੂ ਦਾਨੀ ਬਣ ਜਾਂਦੇ ਹੋ, ਤਾਂ ਤੁਸੀਂ ਹੇਠ ਲਿਖੇ ਕਾਰਨਾਂ ਕਰਕੇ ਇੱਕ ਫ਼ਰਕ ਲਿਆ ਰਹੇ ਹੁੰਦੇ ਹੋ:

  • ਉਹਨਾਂ ਲੋਕਾਂ ਦੀ ਮੱਦਦ ਕਰਕੇ ਜਿਨ੍ਹਾਂ ਕੋਲ ਜਨਮ ਦੇਣ ਯੋਗ ਸ਼ੁਕਰਾਣੂ ਜਾਂ ਅੰਡੇ ਨਹੀਂ ਹਨ
  • ਉਹਨਾਂ ਲੋਕਾਂ ਦੀ ਸਹਾਇਤਾ ਕਰਕੇ ਜੋ ਕਿਸੇ ਗੰਭੀਰ ਜੈਨੇਟਿਕ ਬਿਮਾਰੀ ਨਾਲ ਜੀਵਨ ਬਤੀਤ ਕਰ ਰਹੇ ਹੁੰਦੇ ਹਨ
  • ਉਹਨਾਂ ਲੋਕਾਂ ਦੀ ਮੱਦਦ ਕਰਕੇ ਜਿਨ੍ਹਾਂ ਨੂੰ IVF ਰਾਹੀਂ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਈ ਹੈ
  • ਸੰਭਾਵੀ ਇਕੱਲੇ ਮਾਪਿਆਂ ਅਤੇ LGBTIQA+ ਲੋਕਾਂ ਲਈ ਮਾਪੇ ਬਣਨ ਦਾ ਸੁੱਖ ਲੈਣਾ ਸੰਭਵ ਬਣਾ ਕੇ
  • ਉਹਨਾਂ ਲੋਕਾਂ ਨੂੰ ਰਸਤੇ ਪ੍ਰਦਾਨ ਕਰਕੇ ਜੋ ਬੱਚੇਦਾਨੀ ਤੋਂ ਬਿਨਾਂ ਪੈਦਾ ਹੋਏ ਸਨ ਜਾਂ ਮਾਹਵਾਰੀ ਦੇ ਛੇਤੀ ਬੰਦ ਹੋਣ ਦਾ ਅਨੁਭਵ ਕਰ ਰਹੇ ਹਨ।

ਦਾਨ ਕਰਨ ਵਿੱਚ ਕੀ ਕਰਨਾ ਸ਼ਾਮਲ ਹੈ?

ਦਾਨ ਕਰਨ ਵਿੱਚ ਆਪਣੀ ਦਿਲਚਸਪੀ ਨੂੰ ਰਜਿਸਟਰ ਕਰਕੇ ਸ਼ੁਰੂਆਤ ਕਰੋ। ਰਾਇਲ ਵੂਮੈਨ ਹਸਪਤਾਲ ਵਿਖੇ Public Fertility Care ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਅਗਲੇ ਕਦਮਾਂ ਦੀ ਵਿਆਖਿਆ ਕਰੇਗੀ, ਜਿਸ ਵਿੱਚ ਕਾਉਂਸਲਿੰਗ, ਕੁਝ ਡਾਕਟਰੀ ਜਾਂਚਾਂ ਅਤੇ ਟੈਸਟ ਸ਼ਾਮਲ ਹਨ

ਸ਼ੁਕਰਾਣੂ ਕੌਣ ਦਾਨ ਕਰ ਸਕਦਾ ਹੈ?

ਸ਼ੁਕਰਾਣੂ ਦਾਨ ਕਰਨ ਲਈ, ਤੁਹਾਨੂੰ ਲਾਜ਼ਮੀ ਇਹ ਹੋਣਾ ਚਾਹੀਦਾ ਹੈ:

  • ਇੱਕ ਆਸਟ੍ਰੇਲੀਆਈ ਨਾਗਰਿਕ
  • 23 ਅਤੇ 45 ਸਾਲ ਦੀ ਉਮਰ ਦੇ ਵਿਚਕਾਰ

ਤੁਸੀਂ ਸ਼ੁਕਰਾਣੂ ਦਾਨ ਨਹੀਂ ਕਰ ਸਕਦੇ ਜੇ:

  • ਤੁਹਾਡਾ ਬੱਚਾ 12 ਮਹੀਨਿਆਂ ਤੋਂ ਛੋਟਾ ਹੈ
  • ਤੁਸੀਂ ਜਣਨ ਸ਼ਕਤੀ ਦਾ ਇਲਾਜ ਕਰਵਾ ਰਹੇ ਹੋ
  • ਜਦੋਂ ਤੁਸੀਂ ਦਾਨ ਕਰਦੇ ਹੋ ਉਦੋਂ ਤੁਹਾਡੀ ਸਾਥੀ ਗਰਭਵਤੀ ਹੈ

ਵਿਕਟੋਰੀਆ ਵਿੱਚ, ਇੱਕ ਦਾਨੀ ਦੇ ਸ਼ੁਕਰਾਣੂ ਦੀ ਵਰਤੋਂ ਵੱਧ ਤੋਂ ਵੱਧ 10 ਪਰਿਵਾਰਾਂ ਦੁਆਰਾ ਕੀਤੀ ਜਾ ਸਕਦੀ ਹੈ, ਜਿਸ ਵਿੱਚ ਤੁਹਾਡੇ ਮੌਜੂਦਾ ਜਾਂ ਪੁਰਾਣੇ ਸਾਥੀਆਂ ਦੇ ਬੱਚੇ ਵੀ ਸ਼ਾਮਲ ਹਨ।

ਅੰਡੇ ਕੌਣ ਦਾਨ ਕਰ ਸਕਦਾ ਹੈ?

ਅੰਡੇ ਦਾਨ ਕਰਨ ਲਈ, ਤੁਹਾਨੂੰ ਲਾਜ਼ਮੀ ਇਹ ਹੋਣਾ ਚਾਹੀਦਾ ਹੈ:

  • ਇੱਕ ਆਸਟ੍ਰੇਲੀਆਈ ਨਾਗਰਿਕ
  • 23 ਅਤੇ 35 ਸਾਲ ਦੀ ਉਮਰ ਦੇ ਵਿਚਕਾਰ

ਤੁਸੀਂ ਅੰਡੇ ਦਾਨ ਨਹੀਂ ਕਰ ਸਕਦੇ ਜੇ ਤੁਸੀਂ:

ਵਿਕਟੋਰੀਆ ਵਿੱਚ, ਇੱਕ ਦਾਨੀ ਦੇ ਅੰਡੇ ਦੀ ਵੱਧ ਤੋਂ ਵੱਧ 10 ਪਰਿਵਾਰਾਂ ਦੁਆਰਾ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਵਿੱਚ ਤੁਹਾਡੇ ਮੌਜੂਦਾ ਜਾਂ ਪੁਰਾਣੇ ਸਾਥੀਆਂ ਦੇ ਬੱਚੇ ਵੀ ਸ਼ਾਮਲ ਹਨ।

ਕੀ ਮੈਨੂੰ ਇਸ ਲਈ ਪੈਸੇ ਮਿਲਣਗੇ?

ਵਿਕਟੋਰੀਆ ਵਿੱਚ, ਅੰਡੇ ਅਤੇ ਸ਼ੁਕਰਾਣੂ ਦਾਨ ਕਰਨ ਵਾਲਿਆਂ ਨੂੰ ਉਹਨਾਂ ਦੇ ਦਾਨ ਲਈ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ।

ਕੀ ਇਹ ਦਾਨ ਗੁੰਮਨਾਮ ਹੁੰਦਾ ਹੈ?

ਵਿਕਟੋਰੀਆ ਵਿੱਚ, ਦਾਨ-ਰਾਹੀਂ-ਗਰਭਧਾਰਨ ਕੀਤੇ ਜਾਣ ਨਾਲ ਜਨਮ ਲੈਣ ਵਾਲੇ ਬੱਚੇ 18 ਸਾਲ ਦੇ ਹੋਣ 'ਤੇ ਆਪਣੇ ਦਾਨੀ ਦੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ। 18 ਸਾਲ ਤੋਂ ਘੱਟ ਉਮਰ ਦੇ ਬੱਚੇ, ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਆਪਣੇ ਦਾਨੀ ਬਾਰੇ ਜਾਣਕਾਰੀ ਲੈਣ ਲਈ ਅਰਜ਼ੀ ਦੇ ਸਕਦੇ ਹਨ ਜਾਂ ਜੇਕਰ ਵਿਕਟੋਰੀਅਨ ਅਸਿਸਟਡ ਰੀਪ੍ਰੋਡਕਟਿਵ ਟ੍ਰੀਟਮੈਂਟ ਅਥਾਰਟੀ (VARTA) ਦਾ ਕੋਈ ਸਲਾਹਕਾਰ ਇਹ ਸਮਝਦਾ ਹੈ ਕਿ ਉਹ ਖੁਲਾਸੇ ਦੇ ਨਤੀਜਿਆਂ ਨੂੰ ਸਮਝਣ ਲਈ ਕਾਫ਼ੀ ਪਰਿਪੱਕ ਹਨ।

ਜੇਕਰ ਤੁਸੀਂ Public Fertility Care ਤੱਕ ਪਹੁੰਚ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਆਪਣੇ ਜੀ.ਪੀ. ਜਾਂ ਸੰਬੰਧਿਤ ਮਾਹਰ ਡਾਕਟਰ ਨਾਲ ਗੱਲ ਕਰੋ ਅਤੇ ਰੈਫ਼ਰਲ ਲੈਣ ਲਈ ਬੇਨਤੀ ਕਰੋ।

ਇਸ ਇਸ਼ਤਿਹਾਰ ਦੀ ਸ਼ਬਦਾਵਲੀ ਨੂੰ ਮਨੁੱਖੀ ਟਿਸ਼ੂ ਕਾਨੂੰਨ 1982 (ਵਿਕਟੋਰੀਆ) ਮਈ 2024 ਦੀ ਧਾਰਾ 40 ਦੀ ਸ਼ਰਤ ਅਨੁਸਾਰ ਸਿਹਤ ਮੰਤਰੀ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ।

Give feedback about this page

Reviewed on: 16-05-2024