On this page
ਆਪਣੇ-ਆਪ ਅਤੇ ਦੂਜਿਆਂ ਨੂੰ COVID-19 ਤੋਂ ਬਚਾਓ
COVID-19 ਅਜੇ ਵੀ ਭਾਈਚਾਰੇ ਵਿੱਚ ਘੁੰਮ ਰਿਹਾ ਹੈ। ਇਹ ਹਾਲੇ ਵੀ ਕੁੱਝ ਲੋਕਾਂ ਨੂੰ ਬਹੁਤ ਜ਼ਿਆਦਾ ਬਿਮਾਰ ਕਰ ਸਕਦਾ ਹੈ। ਆਪਣੇ-ਆਪ ਨੂੰ ਬਚਾਉਣਾ ਦੂਜਿਆਂ ਦੀ ਸੁਰੱਖਿਆ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਤੁਹਾਨੂੰ COVID ਨਹੀਂ ਹੁੰਦਾ ਤਾਂ ਤੁਸੀਂ COVID ਨੂੰ ਫ਼ੈਲਾਅ ਵੀ ਨਹੀਂ ਸਕਦੇ ਹੋ।
ਟੈਸਟ ਕਰਵਾਓ
ਘਰ ਰਹੋ ਅਤੇ ਰੈਪਿਡ ਐਂਟੀਜਨ ਟੈਸਟ (RAT) ਕਰੋ ਜੇਕਰ:
- ਤੁਹਾਨੂੰ ਵਗਦਾ ਨੱਕ, ਗਲੇ ਵਿੱਚ ਖਰਾਸ਼, ਖੰਘ, ਬੁਖਾਰ, ਜਾਂ ਠੰਢ ਲੱਗਣ (ਕਾਂਬੇ) ਵਰਗੇ ਲੱਛਣ ਹਨ।
- ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਹੋ ਜਿਸਨੂੰ COVID-19 ਹੈ।
ਜੇਕਰ ਤੁਹਾਡਾ ਟੈਸਟ ਨੈਗਟਿਵ ਹੈ, ਤਾਂ ਵੀ ਤੁਹਾਨੂੰ ਅਗਲੇ ਕੁੱਝ ਦਿਨਾਂ ਤੱਕ ਰੈਪਿਡ ਐਂਟੀਜਨ ਟੈਸਟਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਅਤੇ ਤੁਹਾਡੇ ਲੱਛਣਾਂ ਦੇ ਦੂਰ ਹੋਣ ਤੱਕ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਜੇ ਤੁਸੀਂ COVID-19 ਨਾਲ ਬਹੁਤ ਜ਼ਿਆਦਾ ਬਿਮਾਰ ਹੋ ਸਕਦੇ ਹੋ ਤਾਂ ਡਾਕਟਰ (ਜੀਪੀ) ਨੂੰ PCR ਟੈਸਟ ਲਈ ਪੁੱਛੋ। ਜੇਕਰ ਤੁਸੀਂ PCR ਟੈਸਟ ਵਿੱਚ ਪੌਜ਼ੇਟਿਵ ਆਉਂਦੇ ਹੋ ਤਾਂ ਤੁਹਾਨੂੰ ਆਪਣੇ ਨਤੀਜੇ ਦੀ ਰਿਪੋਰਟ ਕਰਨ ਦੀ ਲੋੜ ਨਹੀਂ ਹੈ।
COVID-19 ਟੈਸਟ ਕਰਵਾਓ ਬਾਰੇ ਹੋਰ ਜਾਣਕਾਰੀ ਲੱਭੋ।
ਆਪਣੀ ਸਿਹਤ ਦਾ ਧਿਆਨ ਰੱਖੋ।
ਜੇਕਰ ਤੁਸੀਂ COVID-19 ਲਈ ਪੌਜ਼ੇਟਿਵ ਟੈਸਟ ਕਰਦੇ ਹੋ ਤਾਂ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ GP ਨਾਲ ਗੱਲ ਕਰਨੀ ਚਾਹੀਦੀ ਹੈ। ਜ਼ਿਆਦਾਤਰ ਲੋਕਾਂ ਵਿੱਚ ਹਲਕੇ ਲੱਛਣ ਹੋਣਗੇ ਅਤੇ ਉਹ ਘਰ ਵਿੱਚ ਹੀ ਠੀਕ ਹੋ ਸਕਦੇ ਹਨ। ਤੁਹਾਨੂੰ ਕਰਨਾ ਚਾਹੀਦਾ ਹੈ:
- ਘੱਟੋ-ਘੱਟ 5 ਦਿਨ ਘਰ ਵਿੱਚ ਰਹੋ। ਕੰਮ 'ਤੇ ਜਾਂ ਸਕੂਲ ਨਾ ਜਾਓ। ਹਸਪਤਾਲਾਂ, ਬਜ਼ੁਰਗ ਦੇਖਭਾਲ ਸਹੂਲਤਾਂ ਅਤੇ ਅਪੰਗਤਾ ਸੇਵਾਵਾਂ ਤੋਂ ਦੂਰ ਰਹੋ।
- ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਘਰੋਂ ਬਾਹਰ ਜਾਣਾ ਪਵੇ ਤਾਂ ਮਾਸਕ ਲਾਜ਼ਮੀ ਪਹਿਨੋ। ਸਭ ਤੋਂ ਵਧੀਆ ਮਾਸਕ ਸਰਜੀਕਲ ਜਾਂ N95 ਹਨ।
- ਹਾਲ ਹੀ ਵਿੱਚ ਤੁਸੀਂ ਜਿੰਨ੍ਹਾਂ ਲੋਕਾਂ ਨੂੰ ਨੂੰ ਮਿਲੇ ਹੋ ਜਾਂ ਜਿਹੜੀਆਂ ਥਾਵਾਂ 'ਤੇ ਤੁਸੀਂ ਗਏ ਹੋ ਉਨ੍ਹਾਂ ਨੂੰ ਦੱਸੋ ਕਿ ਤੁਹਾਨੂੰ COVID ਹੈ।
ਜੇਕਰ ਤੁਹਾਡੇ ਲੱਛਣ ਵਿਗੜ ਜਾਂਦੇ ਹਨ, ਤਾਂ ਤੁਹਾਨੂੰ GP (ਡਾਕਟਰ) ਨਾਲ ਗੱਲ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਕਿਸੇ GP ਨਾਲ ਗੱਲ ਨਹੀਂ ਕਰ ਸਕਦੇ ਤਾਂ ਤੁਰੰਤ ਦੇਖਭਾਲ ਲਈ ਵਿਕਟੋਰੀਆ ਦੇ Virtual Emergency Department (ਵਰਚੁਅਲ ਐਮਰਜੈਂਸੀ ਵਿਭਾਗ) ਨੂੰ ਫ਼ੋਨ ਕਰੋ।
ਐਮਰਜੈਂਸੀ ਲਈ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।
ਤੁਸੀਂ 10 ਦਿਨਾਂ ਤੱਕ ਛੂਤਕਾਰੀ ਰਹਿ ਸਕਦੇ ਹੋ। ਜੇਕਰ ਤੁਹਾਨੂੰ ਵਗਦਾ ਨੱਕ, ਗਲੇ ਵਿੱਚ ਖਰਾਸ਼, ਖੰਘ, ਬੁਖਾਰ, ਠੰਢ, ਪਸੀਨਾ ਆ ਰਿਹਾ ਹੈ ਜਾਂ ਸਾਹ ਚੜ੍ਹ ਰਿਹਾ ਹੈ ਤਾਂ ਤੁਹਾਨੂੰ ਘਰ ਰਹਿਣਾ ਚਾਹੀਦਾ ਹੈ। ਰੈਪਿਡ ਐਂਟੀਜਨ ਟੈਸਟ ਦੀ ਵਰਤੋਂ ਕਰੋ ਜਾਂ ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਤਾਂ ਕਿਸੇ GP ਨਾਲ ਗੱਲ ਕਰੋ।
ਸਹਾਇਤਾ
ਵਧੇਰੇ ਜਾਣਕਾਰੀ ਲਈ:
- ਜੇਕਰ ਤੁਸੀਂ COVID-19 ਲਈ ਪੌਜ਼ੇਟਿਵ ਟੈਸਟ ਕਰਦੇ ਹੋ ਤਾਂ ਕੀ ਕਰਨਾ ਹੈ ਜਾਨਣ ਲਈ COVID-19 ਲਈ ਚੈੱਕਲਿਸਟ 'ਤੇ ਜਾਓ
- ਲੱਛਣਾਂ ਅਤੇ ਘਰ ਵਿੱਚ ਆਪਣੀ ਸਿਹਤ ਦੀ ਦੇਖਭਾਲ ਲਈ COVID-19 ਨਾਲ ਨਜਿੱਠਣਾ 'ਤੇ ਜਾਓ।
ਕਿਸੇ ਨਾਲ ਗੱਲ ਕਰਨ ਲਈ:
- ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 'ਤੇ ਫ਼ੋਨ ਕਰੋ।
COVID ਦਵਾਈਆਂ ਬਾਰੇ ਪੁੱਛੋ
COVID ਦੀਆਂ ਦਵਾਈਆਂ ਜਾਨਾਂ ਬਚਾਉਂਦੀਆਂ ਹਨ ਅਤੇ ਲੋਕਾਂ ਨੂੰ COVID-19 ਨਾਲ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਰੋਕਦੀਆਂ ਹਨ। ਉਹਨਾਂ ਨੂੰ ਜਲਦੀ ਤੋਂ ਜਲਦੀ ਲਿਆ ਜਾਣਾ ਚਾਹੀਦਾ ਹੈ ਅਤੇ ਬਿਮਾਰ ਹੋਣ ਦੇ 5 ਦਿਨਾਂ ਦੇ ਅੰਦਰ-ਅੰਦਰ ਲੈਣਾ ਸਭ ਤੋਂ ਵਧੀਆ ਕਾਰਗਰ ਹੁੰਦਾ ਹੈ।
ਇਹ ਪਤਾ ਲਗਾਉਣ ਲਈ ਇਹਨਾਂ ਸਵਾਲਾਂ ਦੇ ਜਵਾਬ ਦਿਓ ਕਿ ਕੀ ਤੁਸੀਂ COVID ਦਵਾਈਆਂ ਲੈਣ ਲਈ ਯੋਗ ਹੋ ਜਾਂ ਨਹੀਂ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਯੋਗ ਹੋ ਤਾਂ ਕਿਸੇ GP ਨਾਲ ਗੱਲ ਕਰੋ। GP ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ ਕਿ ਯੋਗ ਲੋਕ ਜਲਦੀ ਇਲਾਜ ਕਰਵਾ ਸਕਣ
ਵਧੇਰੇ ਜਾਣਕਾਰੀ ਲਈ ਐਂਟੀਵਾਇਰਲ ਅਤੇ ਹੋਰ ਦਵਾਈਆਂ ਦੇਖੋ।
ਮਾਸਕ ਪਹਿਨੋ।
ਮਾਸਕ ਤੁਹਾਨੂੰ COVID-19 ਹੋਣ ਅਤੇ ਇਸ ਨੂੰ ਅੱਗੇ ਫ਼ੈਲਾਉਣ ਤੋਂ ਰੋਕ ਸਕਦੇ ਹਨ। ਮਾਸਕ ਚੰਗੀ ਗੁਣਵੱਤਾ ਵਾਲੇ ਹੋਣੇ ਚਾਹੀਦੇ ਹਨ ਅਤੇ ਚਿਹਰੇ 'ਤੇ ਚੰਗੀ ਤਰ੍ਹਾਂ ਫਿੱਟ ਹੁੰਦੇ ਹੋਣੇ ਚਾਹੀਦੇ ਹਨ। N95 ਅਤੇ P2 ਮਾਸਕ (ਰੈਸਪੀਰੇਟਰ) ਸਭ ਤੋਂ ਵੱਧ ਸੁਰੱਖਿਆ ਦਿੰਦੇ ਹਨ।
ਤੁਹਾਨੂੰ ਮਾਸਕ ਪਹਿਨਣਾ ਚਾਹੀਦਾ ਹੈ:
- ਜਨਤਕ ਆਵਾਜਾਈ 'ਤੇ, ਜਨਤਕ ਥਾਂ ਦੇ ਅੰਦਰਵਾਰ, ਅਤੇ ਬਾਹਰ ਭੀੜ ਵਾਲੀ ਥਾਂ 'ਤੇ।
- ਜੇਕਰ ਤੁਹਾਨੂੰ COVID-19 ਹੈ ਅਤੇ ਤੁਹਾਨੂੰ ਲਾਜ਼ਮੀ ਘਰੋਂ ਬਾਹਰ ਜਾਣਾ ਪਵੇਗਾ
- ਜੇਕਰ ਤੁਸੀਂ ਆਪ ਜਾਂ ਕਿਸੇ ਅਜਿਹੇ ਵਿਅਕਤੀ ਦੇ ਨਾਲ ਹੋ ਜਿਸਦਾ ਬਹੁਤ ਜ਼ਿਆਦਾ ਬਿਮਾਰ ਹੋਣ ਦਾ ਖ਼ਤਰਾ ਹੈ।
2 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਨਾਲ ਗਲਾ ਘੁੱਟਣ ਅਤੇ ਸਾਹ ਰੁਕਣ ਦਾ ਜ਼ੋਖਮ ਹੈ।
ਹੋਰ ਜਾਣਕਾਰੀ ਲਈ ਫੇਸ ਮਾਸਕ ਦੇਖੋ।
ਆਪਣੀ ਵੈਕਸੀਨ ਦੀ ਅਗਲੀ ਖ਼ੁਰਾਕ ਲਗਵਾਓ
ਟੀਕਾਕਰਨ ਕਰਵਾਉਣਾ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ COVID-19 ਨਾਲ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਤੁਹਾਨੂੰ ਤੁਹਾਡੇ ਲਈ ਸਿਫ਼ਾਰਸ਼ ਕੀਤੇ ਗਏ ਟੀਕਿਆਂ ਬਾਰੇ ਅਪ-ਟੂ-ਡੇਟ ਰਹਿਣਾ ਚਾਹੀਦਾ ਹੈ। ਇਹ ਜਾਣਨ ਲਈ ਕਿ ਕਿੰਨੀਆਂ ਖ਼ੁਰਾਕਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਕਿਸੇ GP ਨਾਲ ਗੱਲ ਕਰੋ।
ਜੇਕਰ ਤੁਹਾਨੂੰ ਪਹਿਲਾਂ ਕਦੇ COVID-19 ਹੋਇਆ ਸੀ ਤਾਂ ਤੁਹਾਨੂੰ ਅਜੇ ਵੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। GP ਜਾਂ ਸਥਾਨਕ ਫਾਰਮੇਸੀ ਵਿਖੇ ਆਪਣੀ ਅਗਲੀ ਖ਼ੁਰਾਕ ਬੁੱਕ ਕਰਨ ਲਈ ਵੈਕਸੀਨ ਕਲੀਨਿਕ ਖੋਜਕਰਤਾ ਦੀ ਵਰਤੋਂ ਕਰੋ।
ਹੋਰ ਜਾਣਕਾਰੀ ਲਈ COVID-19 ਵੈਕਸੀਨ ਦੇਖੋ।
ਤਾਜ਼ੀ ਹਵਾ ਅੰਦਰ ਆਉਣ ਦਿਓ
COVID-19 ਹਵਾ ਵਿੱਚ ਫ਼ੈਲਦਾ ਹੈ। ਤਾਜ਼ੀ ਹਵਾ ਨੂੰ ਅੰਦਰੂਨੀ ਥਾਂ ਵਿੱਚ ਲਿਆਉਣ ਨਾਲ COVID-19 ਦੇ ਫ਼ੈਲਣ ਦਾ ਜ਼ੋਖਮ ਘਟਾਇਆ ਜਾ ਸਕਦਾ ਹੈ। ਅੰਦਰੂਨੀ ਥਾਵਾਂ ਵਿੱਚ ਦੂਜਿਆਂ ਨਾਲ ਇਕੱਠੇ ਹੋਣ ਵੇਲੇ ਜਦੋਂ ਸੰਭਵ ਹੋਵੇ ਤਾਂ ਖਿੜਕੀਆਂ ਜਾਂ ਦਰਵਾਜ਼ੇ ਖੋਲ੍ਹੋ। ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਤੁਸੀਂ ਪੋਰਟੇਬਲ ਏਅਰ ਕਲੀਨਰ (HEPA ਫਿਲਟਰ) ਦੀ ਵਰਤੋਂ ਕਰ ਸਕਦੇ ਹੋ ਜੋ ਹਵਾ ਵਿੱਚੋਂ ਐਰੋਸੋਲ ਕਣਾਂ ਨੂੰ ਹਟਾ ਦਿੰਦਾ ਹੈ।
ਹੋਰ ਜਾਣਕਾਰੀ ਲਈ ਹਵਾਦਾਰੀ ਦੇਖੋ।
COVID-19 ਤੋਂ ਠੀਕ ਹੋਣਾ
ਬਹੁਤ ਸਾਰੇ ਲੋਕ COVID-19 ਕਾਰਨ ਬਿਮਾਰ ਮਹਿਸੂਸ ਕਰਨਗੇ ਜਦੋਂ ਉਹ ਹੁਣ ਛੂਤਕਾਰੀ ਨਹੀਂ ਰਹੇ ਹਨ। ਆਪਣੇ ਸਰੀਰ ਦੀ ਦੇਖਭਾਲ ਕਰੋ ਅਤੇ ਸਹੀ ਤਰ੍ਹਾਂ ਠੀਕ ਹੋਣ ਲਈ ਸਮਾਂ ਦਿਓ।
ਤੁਹਾਨੂੰ ਲਾਗ ਲੱਗਣ ਤੋਂ ਬਾਅਦ ਟੀਕੇ ਦੀ ਅਗਲੀ ਖ਼ੁਰਾਕ ਲੈਣ ਤੋਂ ਪਹਿਲਾਂ 6 ਮਹੀਨੇ ਤੱਕ ਉਡੀਕ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਏਗਾ ਕਿ ਤੁਹਾਨੂੰ ਵਾਇਰਸ ਪ੍ਰਤੀ ਸਭ ਤੋਂ ਵਧੀਆ ਸੁਰੱਖਿਆ ਮਿਲੇ।
ਤੁਹਾਡੇ ਇਸਤੋਂ ਠੀਕ ਹੋਣ ਤੋਂ 4 ਹਫ਼ਤਿਆਂ ਬਾਅਦ ਤੁਸੀਂ ਦੁਬਾਰਾ COVID-19 ਤੋਂ ਗ੍ਰਸਤ ਹੋ ਸਕਦੇ ਹੋ। ਜੇਕਰ ਤੁਹਾਨੂੰ ਲਾਗ ਗ੍ਰਸਤ ਹੋਣ ਤੋਂ 4 ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਬਾਅਦ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ।
ਲੰਬਾ COVID ਉਦੋਂ ਹੁੰਦਾ ਹੈ ਜਦੋਂ COVID-19 ਦੇ ਲੱਛਣ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ। ਤੁਹਾਨੂੰ ਆਪਣੇ ਜੀਪੀ ਨੂੰ ਮਿਲਣਾ ਚਾਹੀਦਾ ਹੈ ਜੋ ਤੁਹਾਡੇ ਲੱਛਣਾਂ ਨਾਲ ਨਜਿੱਠਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ ਜਾਂ ਜੇਕਰ ਲੋੜ ਹੋਵੇ ਤਾਂ ਤੁਹਾਨੂੰ ਕਿਸੇ ਮਾਹਰ ਕੋਲ ਭੇਜ ਸਕਦਾ ਹੈ।
ਲੰਬੇ COVID ਬਾਰੇ ਹੋਰ ਜਾਣਕਾਰੀ ਲੱਭੋ।
ਜੇਕਰ ਤੁਸੀਂ ਕਿਸੇ ਗ੍ਰਸਤ ਦੇ ਸੰਪਰਕ ਹੋ
ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਘਰ ਸਾਂਝਾ ਕਰਦੇ ਹੋ ਜਾਂ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜਿਸ ਦਾ ਟੈਸਟ ਪੌਜ਼ਟਿਵ ਆਇਆ ਹੈ ਤਾਂ ਤੁਹਾਨੂੰ COVID-19 ਹੋਣ ਦਾ ਖ਼ਤਰਾ ਹੈ।
ਤੁਹਾਨੂੰ ਲੱਛਣਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪੌਜ਼ੇਟਿਵ ਟੈਸਟ ਕਰਨ ਵਾਲੇ ਕਿਸੇ ਵਿਅਕਤੀ ਨਾਲ ਸੰਪਰਕ ਕਰਨ ਤੋਂ ਬਾਅਦ 7 ਦਿਨਾਂ ਲਈ ਨਿਯਮਤ ਤੌਰ 'ਤੇ ਟੈਸਟ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ, ਤੁਹਾਨੂੰ ਇਹ ਸਿਫਾਰਸ਼ ਕੀਤੀ ਜਾਂਦੀ ਹੈ:
- ਹਸਪਤਾਲਾਂ, ਬਜ਼ੁਰਗਾਂ ਦੀ ਦੇਖਭਾਲ ਦੀਆਂ ਸਹੂਲਤਾਂ, ਅਤੇ ਅਪਾਹਜਤਾ ਸੇਵਾਵਾਂ ਤੋਂ ਬਚੋ
- ਘਰੋਂ ਬਾਹਰ ਜਾਣ ਵੇਲੇ ਮਾਸਕ ਪਹਿਨੋ, ਜਿਸ ਵਿੱਚ ਜਨਤਕ ਆਵਾਜਾਈ ਅਤੇ ਕੰਮ ਅਤੇ ਸਕੂਲ ਵਰਗੀਆਂ ਅੰਦਰੂਨੀ ਥਾਵਾਂ ਵੀ ਸ਼ਾਮਲ ਹਨ।
- ਜਦੋਂ ਵੀ ਸੰਭਵ ਹੋਵੇ, ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਨੂੰ ਅੰਦਰੂਨੀ ਥਾਵਾਂ ਵਿੱਚ ਆਉਣ ਦਿਓ
ਹੋਰ ਜਾਣਕਾਰੀ ਲਈ ਸੰਪਰਕਾਂ ਲਈ ਚੈੱਕਲਿਸਟ ਦੇਖੋ।
This page has been produced in consultation with and approved by: