ਇਸ ਸਰਦੀ ਵਿੱਚ ਤੰਦਰੁਸਤ ਰਹੋ
ਇਨਫਲੂਐਂਜ਼ਾ (ਫ਼ਲੂ) ਅਤੇ COVID ਸਾਰਾ ਸਾਲ ਘੁੰਮਦੇ ਰਹਿੰਦੇ ਹਨ ਪਰ ਸਰਦੀ ਦਾ ਮੌਸਮ ਬੀਮਾਰੀ ਦੇ ਫ਼ੈਲਣ ਲਈ ਖ਼ਾਸ ਤੌਰ 'ਤੇ ਮਾੜਾ ਸਮਾਂ ਹੁੰਦਾ ਹੈ।
ਤੁਸੀਂ ਇਹਨਾਂ ਦੁਆਰਾ ਆਪਣੇ-ਆਪ ਦੀ ਤੰਦਰੁਸਤ ਰਹਿਣ ਵਿੱਚ ਮੱਦਦ ਕਰ ਸਕਦੇ ਹੋ:
- ਜਿੰਨੀ ਜਲਦੀ ਹੋ ਸਕੇ ਆਪਣਾ ਫ਼ਲੂ ਅਤੇ COVID-19 ਦਾ ਟੀਕਾਕਰਨ ਕਰਵਾ ਕੇ
- ਆਪਣੇ ਅਤੇ ਦੂਜੇ ਲੋਕਾਂ ਵਿਚਕਾਰ 1.5 ਮੀਟਰ ਦੀ ਦੂਰੀ ਰੱਖ ਕੇ
- ਆਪਣੇ ਹੱਥਾਂ ਨੂੰ ਅਕਸਰ ਧੋ ਕੇ ਜਾਂ ਰੋਗਾਣੂ-ਮੁਕਤ ਕਰਕੇ
- ਆਪਣੀ ਕੂਹਣੀ ਵਿੱਚ ਖੰਘ ਜਾਂ ਛਿੱਕ ਕੇ
- ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ RAT ਨਾਲ COVID ਜਾਂ ਫ਼ਲੂ ਦੀ ਜਾਂਚ ਕਰਕੇ
- ਜੇ ਤੁਹਾਨੂੰ ਇਸਦੇ ਲੱਛਣ ਹਨ ਤਾਂ ਚਿਹਰੇ 'ਤੇ ਮਾਸਕ ਪਹਿਨ ਕੇ
- ਇਹ ਯਕੀਨੀ ਬਣਾ ਕੇ ਕਿ ਉੱਥੇ ਚੰਗੀ ਹਵਾਦਾਰੀ ਹੈ
- ਜੇਕਰ ਤੁਸੀਂ ਬਿਮਾਰ ਹੋ ਤਾਂ ਘਰ ਰਹਿ ਕੇ।
ਅਜਿਹਾ ਕਰਨ ਨਾਲ ਤੁਹਾਨੂੰ ਅਤੇ ਤੁਹਾਡੇ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਨੂੰ ਤੰਦਰੁਸਤ ਰਹਿਣ ਵਿੱਚ ਮੱਦਦ ਮਿਲੇਗੀ।

ਤੁਹਾਨੂੰ ਕੀ ਜਾਣਨ ਦੀ ਲੋੜ ਹੈ
- 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਸਾਲਾਨਾ ਫ਼ਲੂ ਟੀਕਾਕਰਨ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
- COVID-19 ਬੂਸਟਰ ਡੋਜ਼ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹਰ 12 ਮਹੀਨਿਆਂ ਬਾਅਦ ਉਪਲਬਧ ਹੁੰਦੀ ਹੈ।
- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ਼, ਅਤੇ 18 ਤੋਂ 64 ਸਾਲ ਦੀ ਉਮਰ ਦੇ ਲੋਕ ਜੋ ਗੰਭੀਰ ਤੌਰ 'ਤੇ ਇਮਿਊਨੋ-ਕੰਪਰੋਮਾਈਜ਼ਡ ਹਨ, ਹਰ 6 ਮਹੀਨਿਆਂ ਬਾਅਦ ਇੱਕ COVID-19 ਬੂਸਟਰ ਖ਼ੁਰਾਕ ਲਗਵਾਉਣ ਲਈ ਯੋਗ ਹਨ।
- ਤੁਸੀਂ ਆਪਣਾ ਫ਼ਲੂ ਅਤੇ COVID-19 ਦਾ ਟੀਕਾਕਰਨ ਇੱਕੋ ਸਮੇਂ 'ਤੇ ਕਰਵਾ ਸਕਦੇ ਹੋ।
- ਤੁਸੀਂ ਆਪਣੇ ਡਾਕਟਰ (GP) ਜਾਂ ਆਪਣੇ ਸਥਾਨਕ ਫਾਰਮਾਸਿਸਟ ਤੋਂ ਆਪਣਾ ਫ਼ਲੂ ਅਤੇ COVID-19 ਦਾ ਟੀਕਾਕਰਨ ਲਗਵਾ ਸਕਦੇ ਹੋ। ਫਾਰਮਾਸਿਸਟ 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਫ਼ਲੂ ਅਤੇ COVID-19 ਦੇ ਟੀਕੇ ਲਗਾ ਸਕਦੇ ਹਨ।
- ਜ਼ਿਆਦਾਤਰ ਲੋਕ ਘਰ ਵਿੱਚ ਹੀ ਫ਼ਲੂ ਅਤੇ COVID-19 ਤੋਂ ਸੁਰੱਖਿਅਤ ਢੰਗ ਨਾਲ ਠੀਕ ਹੋ ਸਕਦੇ ਹਨ।
- ਇਸ ਸਰਦੀ ਦੇ ਮੌਸਮ ਵਿੱਚ ਜੇ ਤੁਹਾਨੂੰ COVID ਜਾਂ ਫ਼ਲੂ ਹੋ ਜਾਂਦਾ ਹੈ ਤਾਂ ਆਪਣੇ ਲਈ ਸਭ ਤੋਂ ਵਧੀਆ ਦੇਖਭਾਲ ਬਾਰੇ ਗੱਲ ਕਰਨ ਲਈ ਆਪਣੇ ਡਾਕਟਰ ਨੂੰ ਮਿਲੋ। ਜੇਕਰ ਅਤੇ ਜਦੋਂ ਤੁਹਾਨੂੰ ਇਸਦੀ ਲੋੜ ਪੈਂਦੀ ਹੈ ਤਾਂ ਇਹ ਤੁਹਾਨੂੰ ਸਹੀ ਦੇਖਭਾਲ ਪ੍ਰਾਪਤ ਕਰਨ ਵਿੱਚ ਮੱਦਦ ਕਰੇਗਾ। ਕੁੱਝ ਲੋਕ ਡਾਕਟਰ ਦੁਆਰਾ ਲਿਖਤ ਦਵਾਈਆਂ ਲਈ ਯੋਗ ਹੁੰਦੇ ਹਨ ਜੋ ਸਿਹਤ ਸੰਬੰਧੀ ਪੇਚੀਦਗੀਆਂ ਅਤੇ COVID-19 ਜਾਂ ਫ਼ਲੂ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨੂੰ ਘਟਾ ਸਕਦੀਆਂ ਹਨ, ਜੇਕਰ ਉਹਨਾਂ ਨੂੰ ਲੱਛਣ ਦਿਖਾਈ ਦੇਣ ਤੋਂ ਤੁਰੰਤ ਬਾਅਦ ਲਿਆ ਜਾਵੇ ਤਾਂ। ਆਪਣੇ ਡਾਕਟਰ ਤੋਂ ਹੋਰ ਜਾਣਕਾਰੀ ਲਵੋ
- ਜੇਕਰ ਤੁਸੀਂ ਬਿਮਾਰ ਹੋ ਤਾਂ ਤੁਹਾਡਾ ਡਾਕਟਰ ਤੁਹਾਡੀ ਮੱਦਦ ਕਰਨ ਲਈ ਸਭ ਤੋਂ ਵਧੀਆ ਵਿਅਕਤੀ ਹੈ।

ਫ਼ਲੂ ਦਾ ਟੀਕਾਕਰਨ
ਇਸ ਸਰਦੀਆਂ ਵਿੱਚ ਤੰਦਰੁਸਤ ਰਹਿਣ ਵਿੱਚ ਤੁਹਾਡੀ ਮੱਦਦ ਕਰਨ ਲਈ, ਯੋਗਤਾ ਰੱਖਣ ਵਾਲੇ ਤਰਜੀਹੀ ਸਮੂਹਾਂ ਲਈ ਫ਼ਲੂ ਦੇ ਟੀਕੇ ਮੁਫ਼ਤ ਵਿੱਚ ਉਪਲਬਧ ਹਨ।
ਇਹਨਾਂ ਤਰਜੀਹੀ ਸਮੂਹਾਂ ਵਿੱਚ ਸ਼ਾਮਲ ਹਨ:
- 6 ਮਹੀਨੇ ਤੋਂ 5 ਸਾਲ ਦੀ ਉਮਰ ਦੇ ਬੱਚੇ
- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ
- 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਐਬੋਰਿਜ਼ਨਲ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ
- ਗਰਭਵਤੀ ਔਰਤਾਂ - ਗਰਭ-ਅਵਸਥਾ ਦੇ ਕਿਸੇ ਵੀ ਪੜਾਅ 'ਤੇ
- 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਜਿਨ੍ਹਾਂ ਨੂੰ ਡਾਕਟਰੀ ਸਮੱਸਿਆਵਾਂ ਹਨ, ਜੋ ਉਹਨਾਂ ਨੂੰ ਗੰਭੀਰ ਫ਼ਲੂ ਅਤੇ ਇਸ ਦੀਆਂ ਪੇਚੀਦਗੀਆਂ ਦੇ ਵਧੇ ਹੋਏ ਜ਼ੋਖਮ ਵਿੱਚ ਪਾ ਦਿੰਦੀਆਂ ਹਨ।
ਬੱਚਿਆਂ ਨੂੰ, ਖ਼ਾਸ ਕਰਕੇ ਬਾਲਾਂ ਅਤੇ ਛੋਟੇ ਬੱਚਿਆਂ ਨੂੰ, ਫ਼ਲੂ ਤੋਂ ਵਿਸ਼ੇਸ਼ ਸੁਰੱਖਿਆ ਦੀ ਲੋੜ ਹੁੰਦੀ ਹੈ। ਫ਼ਲੂ ਦਾ ਟੀਕਾ ਬਚਪਨ ਦੀਆਂ ਹੋਰ ਰੁਟੀਨ ਟੀਕਾਕਰਨਾਂ ਵਾਂਗ ਹੀ ਮਹੱਤਵਪੂਰਨ ਹੈ ਅਤੇ ਉਹਨਾਂ ਨੂੰ ਫ਼ਲੂ ਦੇ ਸਭ ਤੋਂ ਆਮ ਰੂਪਾਂ ਤੋਂ ਗ੍ਰਸਤ ਹੋਣ ਤੋਂ ਬਚਾਏਗਾ।
ਤੁਸੀਂ ਆਪਣਾ ਫ਼ਲੂ ਦਾ ਟੀਕਾਕਰਨ ਉਸੇ ਸਮੇਂ ਲਗਵਾ ਸਕਦੇ ਹੋ ਜਦੋਂ ਤੁਸੀਂ ਦੂਜੇ ਬਾਕੀ ਦੇ ਹੋਰ ਟੀਕਾਕਰਨ ਕਰਵਾਉਂਦੇ ਹੋ।
ਫ਼ਲੂ ਟੀਕਾਕਰਨ ਬਾਰੇ ਹੋਰ ਜਾਣਕਾਰੀ ਔਨਲਾਈਨ ਲੱਭੋ ਜਾਂ ਆਪਣੇ ਡਾਕਟਰ ਨਾਲ ਗੱਲ ਕਰੋ। ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ TIS ਨੈਸ਼ਨਲ ਨੂੰ 131 450 'ਤੇ ਫ਼ੋਨ ਕਰੋ।
COVID ਟੀਕਾਕਰਨ
ਇਸ ਸਰਦੀ ਦੇ ਮੌਸਮ ਵਿੱਚ ਤੰਦਰੁਸਤ ਰਹਿਣ ਲਈ ਆਪਣੇ COVID-19 ਟੀਕਾਕਰਨ ਨੂੰ ਅਪ-ਟੂ-ਡੇਟ ਰੱਖਣਾ ਮਹੱਤਵਪੂਰਨ ਹੈ।
- ਸਾਰੇ ਬਾਲਗ਼ ਹਰ 12 ਮਹੀਨਿਆਂ ਵਿੱਚ ਇੱਕ ਬੂਸਟਰ ਖ਼ੁਰਾਕ ਲੈਣ ਲਈ ਯੋਗ ਹੁੰਦੇ ਹਨ।
- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ਼, ਅਤੇ 18 ਤੋਂ 64 ਸਾਲ ਦੀ ਉਮਰ ਦੇ ਲੋਕ ਜੋ ਗੰਭੀਰ ਤੌਰ 'ਤੇ ਇਮਿਊਨੋ-ਕੰਪਰੋਮਾਈਜ਼ਡ ਹਨ, ਹਰ 6 ਮਹੀਨਿਆਂ ਬਾਅਦ ਇੱਕ ਬੂਸਟਰ ਖ਼ੁਰਾਕ ਲਗਵਾਉਣ ਲਈ ਯੋਗ ਹਨ।
- 5 ਤੋਂ 17 ਸਾਲ ਦੀ ਉਮਰ ਦੇ ਬੱਚੇ ਜੋ ਗੰਭੀਰ ਤੌਰ 'ਤੇ ਇਮਿਊਨੋ-ਕੰਪਰੋਮਾਈਜ਼ਡ ਹਨ, ਹਰ 12 ਮਹੀਨਿਆਂ ਬਾਅਦ ਇੱਕ ਬੂਸਟਰ ਖ਼ੁਰਾਕ ਲਗਵਾਉਣ ਲਈ ਯੋਗ ਹੁੰਦੇ ਹਨ।
- ਇਸ ਸਮੂਹ ਵਿੱਚ ਗੰਭੀਰ ਬਿਮਾਰੀ ਦੀਆਂ ਘੱਟ ਘਟਨਾਵਾਂ ਅਤੇ ਹਾਈਬ੍ਰਿਡ ਇਮਿਊਨਿਟੀ ਦੇ ਉੱਚ ਪੱਧਰ ਦੇ ਕਾਰਨ, ਅੱਲ੍ਹੜ ਅਤੇ ਚੰਗੀ ਸਿਹਤ ਵਾਲੇ ਬੱਚਿਆਂ ਨੂੰ 2024 ਵਿੱਚ ਬੂਸਟਰ ਖ਼ੁਰਾਕ ਲਗਵਾਉਣ ਦੀ ਲੋੜ ਨਹੀਂ ਹੈ।
ਆਪਣੀ ਅਗਲੀ ਖ਼ੁਰਾਕ ਆਪਣੀ ਸਥਾਨਕ ਫਾਰਮੇਸੀ ਜਾਂ GP ਤੋਂ ਪ੍ਰਾਪਤ ਕਰੋ। ਵੈਕਸੀਨ ਕਲੀਨਿਕ ਦੀ ਵਰਤੋਂ ਕਰਕੇ ਆਪਣੇ ਨੇੜਲਾ ਸਥਾਨ ਲੱਭੋ।