ਪੈਡ ਅਤੇ ਟੈਂਪੋਨ ਲਗਜ਼ਰੀ ਚੀਜ਼ਾਂ ਨਹੀਂ ਹਨ। ਇਹ ਸਿਹਤ ਅਤੇ ਭਲਾਈ ਲਈ ਜ਼ਰੂਰੀ ਹਨ ਅਤੇ ਲੋਕਾਂ ਨੂੰ ਜਦੋਂ ਵੀ ਅਤੇ ਜਿੱਥੇ ਵੀ ਇਨ੍ਹਾਂ ਦੀ ਲੋੜ ਹੋਵੇ ਉਹਨਾਂ ਤੱਕ ਪਹੁੰਚ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਲਈ, ਵਿਕਟੋਰੀਆ ਸਰਕਾਰ ਵਿਕਟੋਰੀਆ ਭਰ ਵਿੱਚ ਮੁਫ਼ਤ ਪੈਡ ਅਤੇ ਟੈਂਪੋਨ ਉਪਲਬਧ ਕਰਵਾ ਰਹੀ ਹੈ।

ਮੁਫ਼ਤ ਪੈਡ ਅਤੇ ਟੈਂਪੋਨ ਟੈਸਟ ਪੜਾਅ ਦਾ ਐਲਾਨ
ਸਾਡੇ ਦੇਸ਼ ਭਰ ਦੀ ਅਗਵਾਈ ਕਰਨ ਵਾਲੇ $23 ਮਿਲੀਅਨ ਦੇ ਵਾਅਦੇ ਦੇ ਤਹਿਤ, ਵਿਕਟੋਰੀਆ ਭਰ ਵਿੱਚ ਮੁਫ਼ਤ ਪੈਡ ਅਤੇ ਟੈਂਪੋਨ ਉਪਲਬਧ ਕਰਵਾਉਣ ਲਈ ਹੁਣ ਇਹ ਇਸਦੇ ਟੈਸਟ ਪੜਾਅ ਵਿੱਚ ਹੈ।
ਮੈਲਬੌਰਨ ਦੀਆਂ ਪਹਿਲੀਆਂ ਮੁਫ਼ਤ ਪੈਡ ਅਤੇ ਟੈਂਪੋਨ ਵੰਡਣ ਵਾਲੀਆਂ (ਵੈਂਡਿੰਗ) ਮਸ਼ੀਨਾਂ ਦੀ ਸਥਾਪਨਾ ਵਿਕਟੋਰੀਆ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ ਜਿਨ੍ਹਾਂ ਕੋਲ ਉਹਨਾਂ ਨੂੰ ਲੋੜੀਂਦੇ ਮਾਹਵਾਰੀ ਉਤਪਾਦਾਂ ਤੱਕ ਪਹੁੰਚ ਨਹੀਂ ਹੈ।
ਇਸ ਟੈਸਟ ਪੜਾਅ ਦੌਰਾਨ ਮੈਲਬੌਰਨ ਵਿੱਚ 50 ਮਸ਼ੀਨਾਂ ਲਗਾਈਆਂ ਜਾਣਗੀਆਂ। ਅਸੀਂ ਵੈਂਡਿੰਗ ਮਸ਼ੀਨ ਦੀ ਵਰਤੋਂ ਅਤੇ ਪਹੁੰਚਯੋਗਤਾ ਦੀ ਨੇੜਿਓਂ ਨਿਗਰਾਨੀ ਕਰਾਂਗੇ। ਇਹ ਡੇਟਾ ਸਾਨੂੰ ਵਿਆਪਕ ਪ੍ਰੋਗਰਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕਰਨ ਵਿੱਚ ਮੱਦਦ ਕਰੇਗਾ।

ਆਪਣੇ ਨੇੜੇ ਮੁਫ਼ਤ ਪੈਡ ਅਤੇ ਟੈਂਪੋਨ ਲੱਭੋ
ਸਾਰੇ ਮੈਲਬੌਰਨ ਸ਼ਹਿਰ ਵਿੱਚ ਜਨਤਕ ਥਾਵਾਂ 'ਤੇ ਜਲਦੀ ਹੀ ਹੋਰ ਵੈਂਡਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ। ਇਨ੍ਹਾਂ ਸਥਾਨਾਂ ਵਿੱਚ ਸਰਕਾਰੀ ਲਾਇਬ੍ਰੇਰੀਆਂ ਅਤੇ ਸਿਹਤ ਕੇਂਦਰ, TAFE ਅਤੇ ਪ੍ਰਮੁੱਖ ਸੱਭਿਆਚਾਰਕ ਸੰਸਥਾਵਾਂ ਸ਼ਾਮਲ ਹਨ, ਜਿਸ ਵਿੱਚ ਵਿਕਟੋਰੀਆ ਦੀ ਸਟੇਟ ਲਾਇਬ੍ਰੇਰੀ ਅਤੇ ਰਾਇਲ ਐਗਜ਼ੀਬਿਸ਼ਨ ਬਿਲਡਿੰਗ ਸ਼ਾਮਲ ਹਨ।
ਪੂਰੇ 2025 ਦੌਰਾਨ, ਵਿਕਟੋਰੀਆ ਵਿੱਚ 700 ਸਥਾਨਾਂ 'ਤੇ 1,450 ਤੋਂ ਹੋਰ ਵੱਧ ਮਸ਼ੀਨਾਂ ਲਗਾਈਆਂ ਜਾਣਗੀਆਂ, ਜਿਸ ਨਾਲ ਰਾਜ ਭਰ ਦੇ ਲੋਕਾਂ ਨੂੰ ਪੈਡਾਂ ਅਤੇ ਟੈਂਪੋਨਾਂ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਮੱਦਦ ਮਿਲੇਗੀ, ਜਿਨ੍ਹਾਂ ਦੀ ਉਹਨਾਂ ਨੂੰ ਸੰਤੁਸ਼ਟੀ ਭਰੀ, ਸਿਹਤਮੰਦ ਜ਼ਿੰਦਗੀ ਜੀਉਣ ਲਈ ਲੋੜ ਹੈ।
ਤੁਸੀਂ ਮੁਫ਼ਤ ਪੈਡ ਅਤੇ ਟੈਂਪੋਨ ਵੈਂਡਿੰਗ ਮਸ਼ੀਨਾਂ ਨੂੰ ਇਨ੍ਹਾਂ ਥਾਵਾਂ 'ਤੇ ਲੱਭ ਸਕਦੇ ਹੋ:
ਪੋਸਟਕੋਡ ਜਾਂ ਸਬਰਬ ਦਾ ਨਾਮ ਲਿਖਕੇ ਲੱਭੋ