ਸੰਖੇਪ ਜਾਣਕਾਰੀ
Read the full fact sheet- ਜਦੋਂ ਕੋਈ ਪਰਿਵਾਰ ਸੰਕਟ ਨਾਲ ਪ੍ਰਭਾਵਿਤ ਹੁੰਦਾ ਹੈ, ਤਾਂ ਪਰਿਵਾਰ ਵਿੱਚ ਹਰ ਕੋਈ ਵੱਖੋਂ-ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰੇਗਾ।
- ਬਿਪਤਾ ਦੀਆਂ ਪ੍ਰਤੀਕ੍ਰਿਆਵਾਂ ਨੂੰ ਸਮਝਣਾ ਅਤੇ ਪਰਿਵਾਰਕ ਗਤੀਸ਼ੀਲਤਾ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਸਮਝਣਾ ਪਰਿਵਾਰ ਨੂੰ ਇਸ ਨਾਲ ਸਿੱਝਣ ਵਿੱਚ ਮਦਦ ਕਰ ਸਕਦਾ ਹੈ।
- ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡਾ ਪਰਿਵਾਰ ਠੀਕ ਹੋਣ ਲਈ ਜਦੋ-ਜਹਿਦ ਕਰ ਰਿਹਾ ਹੈ ਤਾਂ ਪੇਸ਼ੇਵਰ ਮੱਦਦ ਲੈਣ ਤੋਂ ਨਾ ਝਿਜਕੋ।
On this page
ਕਿਸੇ ਸਦਮਾਮਈ ਘਟਨਾ ਤੋਂ ਬਾਅਦ ਮਜ਼ਬੂਤ ਭਾਵਨਾਤਮਕ ਜਾਂ ਸਰੀਰਕ ਪ੍ਰਤੀਕਰਮ ਹੋਣਾ ਆਮ ਗੱਲ ਹੈ। ਇਹ ਪ੍ਰਤੀਕਰਮ ਆਮ ਤੌਰ 'ਤੇ ਸਰੀਰ ਦੇ ਕੁਦਰਤੀ ਤੌਰ 'ਤੇ ਠੀਕ ਹੋਣ ਅਤੇ ਰਿਕਵਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਹੌਲੀ-ਹੌਲੀ ਘੱਟ ਜਾਂਦੇ ਹਨ। ਪਰਿਵਾਰਕ ਮੈਂਬਰ ਜੋ ਕਿਸੇ ਸਾਂਝੀ ਦੁਖਦਾਇਕ ਘਟਨਾ ਦਾ ਅਨੁਭਵ ਕਰਦੇ ਹਨ, ਅਕਸਰ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਹਨ ਅਤੇ ਇੱਕ ਦੂਜੇ ਦੀ ਜ਼ਿਆਦਾ ਕਦਰ ਕਰਦੇ ਹਨ, ਹਾਲਾਂਕਿ ਜੇਕਰ ਉਹ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਦੇ ਹਨ ਤਾਂ ਇਹ ਤਣਾਅ ਅਤੇ ਗਲਤਫਹਿਮੀ ਦਾ ਕਾਰਨ ਬਣ ਸਕਦਾ ਹੈ।
ਸਦਮੇ ਦਾ ਅਨੁਭਵ ਜੀਵਨ ਵਿੱਚ ਕੋਈ ਵੀ ਅਜਿਹੀ ਘਟਨਾ ਹੈ ਜੋ ਸਾਡੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੈ ਅਤੇ ਸੰਭਾਵੀ ਤੌਰ 'ਤੇ ਸਾਡੀ ਆਪਣੀ ਜ਼ਿੰਦਗੀ ਜਾਂ ਦੂਜਿਆਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ। ਨਤੀਜੇ ਵਜੋਂ, ਕੋਈ ਵਿਅਕਤੀ ਉੱਚ ਪੱਧਰੀ ਭਾਵਨਾਤਮਕ, ਮਨੋਵਿਗਿਆਨਕ, ਅਤੇ ਸਰੀਰਕ ਪ੍ਰੇਸ਼ਾਨੀ ਦਾ ਅਨੁਭਵ ਕਰਦਾ ਹੈ ਜੋ ਅਸਥਾਈ ਤੌਰ 'ਤੇ ਰੋਜ਼ਮਰਾ ਜੀਵਨ ਵਿੱਚ ਆਮ ਤੌਰ 'ਤੇ ਕੰਮ ਕਰਨ ਦੀ ਸਮਰੱਥਾ ਵਿੱਚ ਵਿਘਨ ਪਾਉਂਦਾ ਹੈ।
ਸੰਭਾਵੀ ਤੌਰ 'ਤੇ ਸਦਮਾਮਈ ਅਨੁਭਵਾਂ ਦੀਆਂ ਉਦਾਹਰਨਾਂ ਵਿੱਚ ਕੁਦਰਤੀ ਆਫ਼ਤਾਂ, ਜਿਵੇਂ ਕਿ ਬੁਸ਼ਫਾਇਰ ਜਾਂ ਹੜ੍ਹ, ਹਥਿਆਰਬੰਦ ਡਕੈਤੀ ਦਾ ਗਵਾਹ ਹੋਣਾ, ਕਿਸੇ ਗੰਭੀਰ ਕਾਰ ਦੁਰਘਟਨਾ ਦਾ ਹੋਣਾ, ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਹੋਣਾ ਜਿਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਾਂ ਸਰੀਰਕ ਤੌਰ 'ਤੇ ਹਮਲਾ ਹੋਇਆ ਹੋਣਾ ਸ਼ਾਮਲ ਹਨ।
ਸਦਮੇ ਪ੍ਰਤੀ ਪ੍ਰਤੀਕਰਮ
ਹਰ ਪਰਿਵਾਰਕ ਮੈਂਬਰ ਉਨ੍ਹਾਂ ਦੀ ਭੂਮਿਕਾ, ਉਮਰ ਅਤੇ ਸ਼ਖਸੀਅਤ ਦੀ ਸ਼ੈਲੀ 'ਤੇ ਨਿਰਭਰ ਕਰਦੇ ਹੋਏ, ਸਦਮਾਮਈ ਘਟਨਾ 'ਤੇ ਆਪਣੇ ਤਰੀਕੇ ਨਾਲ ਪ੍ਰਤੀਕਿਰਿਆ ਕਰੇਗਾ, ਭਾਵੇਂ ਉਹ ਸਾਰੇ ਇੱਕੋ ਅਨੁਭਵ ਵਿੱਚੋਂ ਲੰਘੇ ਹੋਣ। ਜੇਕਰ ਪਰਿਵਾਰ ਦੇ ਮੈਂਬਰ ਇੱਕ ਦੂਜੇ ਦੇ ਅਨੁਭਵ ਨੂੰ ਨਹੀਂ ਸਮਝਦੇ, ਤਾਂ ਗਲਤਫ਼ਹਿਮੀਆਂ, ਗੱਲਬਾਤ ਹੋਣਾ ਟੁੱਟਣ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਭਾਵੇਂ ਤੁਸੀਂ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਕਿ ਤੁਹਾਡੇ ਪਰਿਵਾਰ ਦਾ ਕੋਈ ਹੋਰ ਮੈਂਬਰ ਕਿਸ ਵਿੱਚੋਂ ਗੁਜ਼ਰ ਰਿਹਾ ਹੈ, ਆਮ ਪ੍ਰਤੀਕਰਮਾਂ ਅਤੇ ਪਰਿਵਾਰਕ ਜੀਵਨ 'ਤੇ ਉਨ੍ਹਾਂ ਦੇ ਪ੍ਰਭਾਵ ਤੋਂ ਜਾਣੂ ਹੋਣਾ ਲੰਬੇ ਸਮੇਂ ਵਿੱਚ ਹਰ ਕਿਸੇ ਨੂੰ ਬਿਹਤਰ ਢੰਗ ਨਾਲ ਸਿੱਝਣ ਵਿੱਚ ਮੱਦਦ ਕਰ ਸਕਦਾ ਹੈ। ਪਰਿਵਾਰ ਵਿੱਚ, ਵੱਖ-ਵੱਖ ਮੈਂਬਰ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦਾ ਅਨੁਭਵ ਕਰ ਸਕਦੇ ਹਨ ਅਤੇ ਇਸ ਨੂੰ ਸਮਝਣ ਦੀ ਲੋੜ ਹੈ।
ਇਹ ਸਦਮੇ ਲਈ ਆਮ ਪ੍ਰਤੀਕ੍ਰਿਆਵਾਂ ਦੀਆਂ ਉਦਾਹਰਨਾਂ ਹਨ:
- ਆਮ ਪ੍ਰਤੀਕ੍ਰਿਆਵਾਂ ਵਿੱਚ ਸ਼ਾਮਲ ਹਨ: ਇਹ ਮਹਿਸੂਸ ਕਰਨਾ ਜਿਵੇਂ ਕਿ ਤੁਸੀਂ ਕਿਸੇ ਹੋਰ ਚੀਜ਼ ਜੋ ਵਾਪਰ ਸਕਦੀ ਹੈ, ਲਈ 'ਉੱਚ ਚੇਤਾਵਨੀ' ਅਤੇ 'ਨਜ਼ਰਸਾਨੀ ਰੱਖਣ' ਦੀ ਸਥਿਤੀ ਵਿੱਚ ਹੋ
- ਭਾਵਨਾਤਮਕ ਤੌਰ 'ਤੇ ਸੁੰਨ ਹੋਣਾ, ਜਿਵੇਂ ਕਿ 'ਸਦਮੇ' ਦੀ ਸਥਿਤੀ ਵਿੱਚ
- ਪਰਿਵਾਰ ਦੇ ਦੂਜੇ ਮੈਂਬਰਾਂ ਤੋਂ ਵੱਖ ਹੋਣਾ ਜਾਂ ਰਾਬਤਾ ਨਾ ਰੱਖਣਾ
- ਭਾਵਨਾਤਮਕ ਹੋਣਾ ਅਤੇ ਪ੍ਰੇਸ਼ਾਨ ਹੋਣਾ
- ਬਹੁਤ ਜ਼ਿਆਦਾ ਹੰਭਿਆ ਅਤੇ ਥਕਾਵਟ ਮਹਿਸੂਸ ਕਰਨਾ
- ਬਹੁਤ ਤਣਾਅ ਅਤੇ/ਜਾਂ ਚਿੰਤਾ ਮਹਿਸੂਸ ਕਰਨਾ
- ਪਰਿਵਾਰ ਅਤੇ ਦੋਸਤਾਂ ਸਮੇਤ ਦੂਜਿਆਂ ਪ੍ਰਤੀ ਬਹੁਤ ਜਿਆਦਾ ਸੁਰੱਖਿਆਤਮਕ ਰਵਈਆ ਅਪਣਾਉਣਾ, ਅਤੇ ਉਹਨਾਂ ਨੂੰ ਆਪਣੀ ਨਜ਼ਰ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦੇ।
- 'ਕੀ ਹੋ ਸਕਦਾ ਹੈ' ਦੇ ਡਰ ਕਾਰਨ ਕਿਸੇ ਖਾਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦੇ
ਇਹਨਾਂ ਸਦਮਾਮਈ ਪ੍ਰਤੀਕਰਮਾਂ ਦੇ ਬਾਵਜੂਦ, ਬਹੁਤ ਸਾਰੇ ਪਰਿਵਾਰ ਜਦੋਂ ਪਿੱਛੇ ਮੁੜਕੇ ਦੇਖਦੇ ਹਨ ਤਾਂ ਸੰਕਟਾਂ ਨੇ ਅਸਲ ਵਿੱਚ ਉਹਨਾਂ ਨੂੰ ਨੇੜੇ ਆਉਣ ਅਤੇ ਮਜ਼ਬੂਤ ਬਣਨ ਵਿੱਚ ਮੱਦਦ ਕੀਤੀ ਹੈ ਜੇਕਰ ਉਹ ਰਿਕਵਰੀ ਸਮੇਂ ਦੌਰਾਨ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਹਾਲਾਂਕਿ, ਜੇਕਰ ਤੁਸੀਂ ਅਨਿਸ਼ਚਿਤ ਹੋ ਜਾਂ ਸੋਚਦੇ ਹੋ ਕਿ ਤੁਹਾਡਾ ਪਰਿਵਾਰ ਠੀਕ ਹੋਣ ਲਈ ਜਦੋ-ਜਹਿਦ ਕਰ ਰਿਹਾ ਹੈ ਤਾਂ ਪੇਸ਼ੇਵਰ ਮੱਦਦ ਲੈਣ ਤੋਂ ਨਾ ਝਿਜਕੋ।
ਘਟਨਾ ਤੋਂ ਬਾਅਦ ਪਰਿਵਾਰਕ ਜੀਵਨ
ਹਰ ਪਰਿਵਾਰ ਵੱਖਰਾ ਹੁੰਦਾ ਹੈ, ਪਰ ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਜੀਵਨ ਵਿੱਚ ਆਉਣ ਵਾਲੀਆਂ ਆਮ ਤਬਦੀਲੀਆਂ ਹੇਠਾਂ ਸੂਚੀਬੱਧ ਕੀਤੀਆਂ ਗਈਆਂ ਹਨ।
- ਮਾਪੇ ਇੱਕ ਦੂਜੇ ਦੀ ਸੁਰੱਖਿਆ ਅਤੇ ਘਰ ਤੋਂ ਦੂਰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਡਰ ਸਕਦੇ ਹਨ।
- ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਬਾਰੇ ਭੈੜੇ ਸੁਪਨੇ ਜਾਂ ਪ੍ਰਸ਼ਾਨ ਕਰਨ ਵਾਲੇ ਸੁਪਨੇ ਆਉਣ ਦਾ ਅਨੁਭਵ ਹੋ ਸਕਦਾ ਹੈ।
- ਇੱਕ ਹੋਰ ਸਦਮਾਮਈ ਅਨੁਭਵ ਹੋਣ ਦਾ ਡਰ ਪਰਿਵਾਰਕ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
- ਪਰਿਵਾਰਕ ਮੈਂਬਰ ਇਸ ਨੂੰ ਮਨ ਵਿੱਚ ਦਬਾ ਕੇ ਅਤੇ ਇਸ ਨੂੰ ਸਵੀਕਾਰ ਨਾ ਕਰਨ ਦੁਆਰਾ ਇੱਕ ਦੂਜੇ ਨੂੰ ਆਪਣੇ ਦੁੱਖ ਤੋਂ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
- ਕਿਸੇ ਵੀ ਵਿਅਕਤੀ 'ਤੇ ਗੁੱਸਾ ਜਿਸ ਨੂੰ ਘਟਨਾ ਦਾ ਕਾਰਨ ਮੰਨਿਆ ਜਾਂਦਾ ਹੈ, ਅਕਸਰ ਪ੍ਰਭਾਵਿਤ ਅਜ਼ੀਜ਼ ਜਾਂ ਆਮ ਤੌਰ 'ਤੇ ਪਰਿਵਾਰ ਵੱਲ ਵਧ ਸਕਦਾ ਹੈ, ਇਸ ਲਈ ਇੱਕ ਦੂਜੇ ਪ੍ਰਤੀ ਅਸਹਿਣਸ਼ੀਲਤਾ, ਚਿੜਚਿੜਾਪਨ ਅਤੇ ਗੁੱਸਾ ਹੁੰਦਾ ਹੈ।
- ਪਰਿਵਾਰ ਦੇ ਮੈਂਬਰ ਅਸੁਰੱਖਿਆ ਜਾਂ ਨਿਯੰਤਰਣ ਦੀ ਘਾਟ, ਜਾਂ ਬਹੁਤ ਕੁੱਝ ਕਰਨ ਦੇ ਵਿਚਾਰ ਤੋਂ ਪ੍ਰਭਾਵਿਤ ਹੋ ਸਕਦੇ ਹਨ।
- ਹੋ ਸਕਦਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਾ ਹੋਵੇ ਕਿ ਇੱਕ ਦੂਜੇ ਨਾਲ ਕਿਵੇਂ ਗੱਲ ਕਰਨੀ ਹੈ। ਹਰ ਵਿਅਕਤੀ ਇਹ ਸਮਝਣ ਲਈ ਸੰਘਰਸ਼ ਕਰ ਰਿਹਾ ਹੈ ਕਿ ਕੀ ਹੋਇਆ ਹੈ ਅਤੇ ਉਹ ਇਸ ਬਾਰੇ ਕਿਵੇਂ ਦਾ ਮਹਿਸੂਸ ਕਰਦੇ ਹਨ। ਜੇਕਰ ਗੱਲ ਕਰਨ ਨਾਲ ਲੋਕ ਪ੍ਰੇਸ਼ਾਨ ਹੁੰਦੇ ਹਨ, ਤਾਂ ਉਹ ਅਕਸਰ ਇਸ ਗੱਲ ਕਰਨ ਤੋਂ ਬਚਣਗੇ।
- ਬੇਚੈਨੀ, ਗਲਤਫ਼ਹਿਮੀਆਂ, ਛੋਟੀਆਂ-ਛੋਟੀਆਂ ਗੱਲਾਂ 'ਤੇ ਬਹਿਸ ਅਤੇ ਇਕ ਦੂਜੇ ਤੋਂ ਦੂਰ ਹੋਣਾ ਸਭ ਕੁੱਝ ਪਰਿਵਾਰਕ ਜੀਵਨ ਅਤੇ ਰਿਸ਼ਤਿਆਂ 'ਤੇ ਪ੍ਰਭਾਵ ਪਾ ਸਕਦਾ ਹੈ।
ਪਰਿਵਾਰਕ ਸੰਬੰਧਾਂ ਵਿੱਚ ਵਿਘਨ
ਪਰਿਵਾਰਕ ਰਿਸ਼ਤੇ ਵੀ ਕਿਸੇ ਸਦਮੇ ਵਾਲੀ ਘਟਨਾ ਦੁਆਰਾ ਪ੍ਰਭਾਵਿਤ ਹੋ ਸਕਦੇ ਹਨ, ਉਦਾਹਰਨ ਲਈ:
- ਮਾਪੇ ਇਸ ਬਾਰੇ ਅਨਿਸ਼ਚਿਤ ਮਹਿਸੂਸ ਕਰ ਸਕਦੇ ਹਨ ਕਿ ਸੰਕਟ ਤੋਂ ਬਾਅਦ ਆਪਣੇ ਬੱਚਿਆਂ ਦੀ ਕਿਵੇਂ ਮੱਦਦ ਕਰਨੀ ਹੈ ਅਤੇ ਉਹਨਾਂ ਦੀ ਸਾਧਾਰਨ ਪਾਲਣ-ਪੋਸ਼ਣ ਸ਼ੈਲੀ ਵਿੱਚ ਭਰੋਸਾ ਗੁਆ ਸਕਦੇ ਹਨ।
- ਗੱਲਬਾਤ ਦਾ ਪ੍ਰਵਾਹ ਟੁੱਟ ਜਾਂਦਾ ਹੈ ਕਿਉਂਕਿ ਪਰਿਵਾਰ ਦਾ ਹਰੇਕ ਮੈਂਬਰ ਜੋ ਵਾਪਰਿਆ ਹੈ ਉਸ ਨਾਲ ਸਹਿਮਤ ਹੋਣ ਲਈ ਆਪਣੇ ਤਰੀਕੇ ਨਾਲ ਜੂਝ ਰਿਹਾ ਹੁੰਦਾ ਹੈ।
- ਬੱਚੇ ਸਕੂਲ ਨਹੀਂ ਜਾਣਾ ਚਾਹੁੰਦੇ।
- ਬੱਚੇ ਪ੍ਰੇਸ਼ਾਨ ਮਾਪਿਆਂ ਤੋਂ ਬਚਣਾ ਚਾਹੁੰਦੇ ਹਨ, ਅਤੇ ਮੁਸ਼ਕਲਾਂ ਤੋਂ ਬਚ ਕੇ ਆਪਣਾ ਸਾਰਾ ਸਮਾਂ ਸਾਥੀਆਂ ਨਾਲ ਬਿਤਾਉਣਾ ਚਾਹੁੰਦੇ ਹਨ।
- ਮਾਪੇ ਕੰਮ 'ਤੇ ਨਹੀਂ ਜਾਣਾ ਚਾਹੁੰਦੇ।
- ਘਰੇਲੂ ਸਮਾਂ-ਸਾਰਣੀ ਖ਼ਤਮ ਹੋ ਜਾਂਦੀ ਹੈ - ਕੰਮ ਹੋਣੇ ਖੁੰਝ ਜਾਂਦੇ ਹਨ, ਨਿਯਮਤ ਭੋਜਨ ਦੇ ਸਮੇਂ ਵਿੱਚ ਵਿਘਨ ਪੈਂਦਾ ਹੈ, ਮਨੋਰੰਜਨ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
- ਘਰੇਲੂ ਜ਼ਿੰਮੇਵਾਰੀਆਂ ਲਈ ਆਮ ਪ੍ਰਬੰਧ ਬਦਲ ਜਾਂਦੇ ਹਨ। ਬੱਚੇ ਕੁੱਝ ਸਮੇਂ ਲਈ ਖਾਣਾ ਬਣਾ ਸਕਦੇ ਹਨ, ਮਾਪੇ ਕੰਮ ਕਰਨ ਵਿੱਚ ਅਸਮਰੱਥ ਮਹਿਸੂਸ ਕਰ ਸਕਦੇ ਹਨ, ਜਾਂ ਬੱਚੇ ਸ਼ਾਇਦ ਇਕੱਲੇ ਨਹੀਂ ਰਹਿਣਾ ਚਾਹੁੰਦੇ।
ਲੋਕ ਸਦਮੇ ਪ੍ਰਤੀ ਵੱਖੋ-ਵੱਖਰੀ ਪ੍ਰਤੀਕਿਰਿਆ ਕਰਦੇ ਹਨ
ਸਦਮਾਮਈ ਘਟਨਾਵਾਂ ਲਈ ਲੋਕਾਂ ਦਾ ਵੱਖ-ਵੱਖ ਤਰੀਕਿਆਂ ਨਾਲ ਜਵਾਬ ਦੇਣਾ ਆਮ ਗੱਲ ਹੈ। ਹਾਲਾਂਕਿ, ਕਈ ਵਾਰ ਲੋਕਾਂ ਦੇ ਜਵਾਬਾਂ ਵਿਚ ਟਕਰਾਅ ਹੋ ਸਕਦੇ ਹਨ। ਕੋਈ ਵਿਅਕਤੀ ਲੋਕਾਂ ਤੋਂ ਪਿੱਛੇ ਹਟ ਸਕਦਾ ਹੈ ਅਤੇ ਉਸਨੂੰ ਆਪਣੇ ਲਈ ਸਮਾਂ ਚਾਹੀਦਾ ਹੈ, ਜਦੋਂ ਕਿ ਦੂਜਿਆਂ ਨੂੰ ਸਾਥ ਦੀ ਲੋੜ ਹੋ ਸਕਦੀ ਹੈ ਅਤੇ ਉਹ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਨ। ਹਾਲਾਂਕਿ ਇਹ ਕਈ ਵਾਰ ਕਾਫ਼ੀ ਉਲਝਣ ਭਰਿਆ ਜਾਪਦਾ ਹੈ, ਕਿਸੇ ਵਿਅਕਤੀ ਨੂੰ ਆਪਣੀ ਪ੍ਰਤੀਕਿਰਿਆ ਦੁਆਰਾ ਠੀਕ ਹੋਣ ਲਈ ਲੋੜੀਂਦੀ ਇਕਾਂਤ ਦੇਣਾ ਬਹੁਤ ਮਦਦਗਾਰ ਹੋ ਸਕਦਾ ਹੈ। ਪਰਿਵਾਰਾਂ ਵਿੱਚ, ਆਮ ਪ੍ਰਤੀਕਰਮਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
- ਮਜ਼ਬੂਤਭਾਵਨਾਵਾਂ - ਚਿੰਤਾ, ਡਰ, ਉਦਾਸੀ, ਦੋਸ਼, ਗੁੱਸਾ, ਕਮਜ਼ੋਰੀ, ਲਾਚਾਰੀ ਜਾਂ ਨਿਰਾਸ਼ਾ ਸ਼ਾਮਲ ਹਨ। ਇਹ ਭਾਵਨਾਵਾਂ ਸਿਰਫ਼ ਘਟਨਾ 'ਤੇ ਹੀ ਲਾਗੂ ਨਹੀਂ ਹੋਣਗੀਆਂ, ਸਗੋਂ ਜੀਵਨ ਦੇ ਪਹਿਲਾਂ ਵਾਲੇ ਆਮ ਖੇਤਰਾਂ 'ਤੇ ਵੀ ਲਾਗੂ ਹੋਣਗੀਆਂ। ਇਹ ਉਹਨਾਂ ਨੂੰ ਨਿੱਜੀ ਤੌਰ 'ਤੇ ਨਾ ਲੈਣ ਅਤੇ ਇਹ ਗੱਲ ਯਾਦ ਰੱਖਣਾ ਮੱਦਦ ਕਰਦਾ ਹੈ ਕਿ ਜੋ ਕੁੱਝ ਵਾਪਰਿਆ ਹੈ ਇਹ ਸਭ ਉਸ ਕਾਰਨ ਹੋ ਰਿਹਾ ਹੈ ਅਤੇ ਰਿਕਵਰੀ ਹੋਣ ਦੇ ਨਾਲ ਘੱਟ ਜਾਂਦਾ ਹੈ।
- ਸਰੀਰਕਲੱਛਣਾਂ - ਵਿੱਚ ਸਿਰਦਰਦ, ਜੀ ਕੱਚਾ ਹੋਣਾ, ਪੇਟ ਦਰਦ, ਨੀਂਦ ਨਾ ਆਉਣਾ, ਟੁੱਟਵੀਂ ਨੀਂਦ, ਭੈੜੇ ਸੁਪਨੇ, ਭੁੱਖ ਵਿੱਚ ਬਦਲਾਅ, ਪਸੀਨਾ ਅਤੇ ਕੰਬਣਾ, ਦਰਦ ਅਤੇ ਪੀੜਾਂ, ਜਾਂ ਪਹਿਲਾਂ ਤੋਂ ਮੌਜੂਦ ਡਾਕਟਰੀ ਸਮੱਸਿਆਵਾਂ ਦਾ ਵਿਗੜਨਾ ਸ਼ਾਮਲ ਹਨ।
- ਸੋਚਪ੍ਰਭਾਵਿਤਹੁੰਦੀਹੈ - ਇਸ ਵਿੱਚ ਧਿਆਨ ਕੇਂਦਰਿਤ ਕਰਨ ਜਾਂ ਸਪਸ਼ਟ ਤੌਰ 'ਤੇ ਸੋਚਣ, ਥੋੜ੍ਹੇ ਸਮੇਂ ਦੀ ਯਾਦਦਾਸ਼ਤ, ਯੋਜਨਾ ਬਣਾਉਣ ਜਾਂ ਫ਼ੈਸਲੇ ਲੈਣ ਵਿੱਚ ਮੁਸ਼ਕਲਾਂ ਆਉਣੀਆ, ਜਾਣਕਾਰੀ ਨੂੰ ਜਜ਼ਬ ਕਰਨ ਵਿੱਚ ਅਸਮਰੱਥਾ, ਸਦਮਾਮਈ ਘਟਨਾ ਦੇ ਵਾਰ-ਵਾਰ ਵਿਚਾਰ ਆਉਣੇ, ਪਿਛਲੇ ਵਾਪਰੇ ਹੋਰ ਦੁਖਾਂਤਾਂ ਬਾਰੇ ਸੋਚਣਾ, ਨਿਰਾਸ਼ਾਵਾਦੀ ਵਿਚਾਰ ਜਾਂ ਫ਼ੈਸਲੇ ਲੈਣ ਵਿੱਚ ਅਸਮਰੱਥਾ ਸ਼ਾਮਲ ਹਨ।
- ਵਿਵਹਾਰਵਿੱਚਤਬਦੀਲੀਆਂ - ਇਸ ਵਿੱਚ ਕੰਮ ਜਾਂ ਸਕੂਲ ਦੀ ਕਾਰਗੁਜ਼ਾਰੀ ਵਿੱਚ ਗਿਰਾਵਟ, ਖਾਣ-ਪੀਣ ਦੇ ਬਦਲੇ ਹੋਏ ਪੈਟਰਨਾਂ ਵੱਲ ਮੁੜਨਾ, ਨਸ਼ੀਲੇ ਪਦਾਰਥਾਂ ਜਾਂ ਸ਼ਰਾਬ ਦੀ ਵਰਤੋਂ ਕਰਨਾ, ਆਰਾਮ ਕਰਨ ਜਾਂ ਟਿੱਕ ਕੇ ਬੈਠਣ ਵਿੱਚ ਅਸਮਰੱਥ ਹੋਣਾ, ਕੁੱਝ ਕਰਨ ਲਈ ਪ੍ਰੇਰਣਾ ਦੀ ਘਾਟ, ਗੁਸੈਲ ਰਵਈਏ ਵਿੱਚ ਵਾਧਾ ਜਾਂ ਸਵੈ-ਵਿਨਾਸ਼ਕਾਰੀ ਜਾਂ ਸਵੈ-ਨੁਕਸਾਨਦਾਇਕ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ।
ਪਰਿਵਾਰਕ ਜੀਵਨ - ਹਫ਼ਤੇ ਜਾਂ ਮਹੀਨਿਆਂ ਬਾਅਦ
ਪਰਿਵਾਰਕ ਰਿਸ਼ਤੇ ਘਟਨਾ ਦੇ ਹਫ਼ਤੇ ਜਾਂ ਮਹੀਨਿਆਂ ਬਾਅਦ ਵੀ ਬਦਲ ਸਕਦੇ ਹਨ। ਕਿਉਂਕਿ ਸਮਾਂ ਬੀਤ ਗਿਆ ਹੈ, ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਤਬਦੀਲੀਆਂ ਕਿਵੇਂ ਘਟਨਾ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੋਈਆਂ ਹਨ। ਹਰ ਪਰਿਵਾਰ ਵੱਖਰਾ ਹੁੰਦਾ ਹੈ, ਪਰ ਘਟਨਾ ਤੋਂ ਬਾਅਦ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਆਮ ਤਬਦੀਲੀਆਂ ਵਿੱਚ ਇਹ ਸ਼ਾਮਲ ਹਨ:
- ਪਰਿਵਾਰਕ ਮੈਂਬਰ ਇੱਕ-ਦੂਜੇ ਨਾਲ ਗੁਸੈਲ ਜਾਂ ਚਿੜਚਿੜੇ ਹੋ ਸਕਦੇ ਹਨ, ਜਿਸ ਨਾਲ ਬਹਿਸ ਅਤੇ ਝਗੜੇ ਹੋ ਸਕਦੇ ਹਨ।
- ਉਹ ਸਰਗਰਮੀਆਂ ਵਿੱਚ ਦਿਲਚਸਪੀ ਗੁਆ ਸਕਦੇ ਹਨ ਜਾਂ ਕੰਮ ਜਾਂ ਸਕੂਲ ਵਿੱਚ ਘੱਟ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
- ਬੱਚੇ ਚਿਪਕੂ, ਉਲਝੇ ਹੋਏ, ਮੰਗ ਕਰਨ ਵਾਲੇ, ਅਸਹਿਯੋਗੀ ਜਾਂ ਸ਼ਰਾਰਤੀ ਹੋ ਸਕਦੇ ਹਨ।
- ਅੱਲ੍ਹੜ ਉਮਰ ਦੇ ਬੱਚੇ ਨਿਰਭਰ ਅਤੇ ਅਨਭੋਲ ਜਾਂ ਵਿਵਾਦਪੂਰਨ, ਮੰਗ ਕਰਨ ਵਾਲੇ ਜਾਂ ਬਾਗੀ ਹੋ ਸਕਦੇ ਹਨ।
- ਲੋਕ ਆਪਣੇ-ਆਪ ਨੂੰ ਅਣਗੌਲਿਆ ਅਤੇ ਗਲਤ ਸਮਝਿਆ ਮਹਿਸੂਸ ਕਰ ਸਕਦੇ ਹਨ।
- ਕੁੱਝ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਦੀ ਮੱਦਦ ਕਰਨ ਲਈ ਇੰਨੀ ਸਖ਼ਤ ਮਿਹਨਤ ਕਰ ਸਕਦੇ ਹਨ, ਉਹ ਆਪਣੀ ਦੇਖਭਾਲ ਕਰਨ ਲਈ ਅਣਗਹਿਲੀ ਕਰਦੇ ਹਨ।
- ਵਿਅਕਤੀਗਤ ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਘੱਟ ਜੁੜੇ ਜਾਂ ਸ਼ਾਮਲ ਮਹਿਸੂਸ ਕਰ ਸਕਦੇ ਹਨ।
- ਮਾਪੇ ਆਪਣੇ ਰਿਸ਼ਤੇ ਵਿੱਚ ਭਾਵਨਾਤਮਕ ਜਾਂ ਜਿਨਸੀ ਸਮੱਸਿਆਵਾਂ ਦਾ ਅਨੁਭਵ ਕਰ ਸਕਦੇ ਹਨ।
- ਹਰ ਕੋਈ ਥਕਾਵਟ ਮਹਿਸੂਸ ਕਰਦਾ ਹੈ ਅਤੇ ਸਮਰਥਨ ਚਾਹੁੰਦਾ ਹੈ, ਪਰ ਬਦਲੇ ਵਿੱਚ ਬਹੁਤ ਕੁੱਝ ਨਹੀਂ ਦੇ ਸਕਦਾ।
ਪਰਿਵਾਰਕ ਜੀਵਨ - ਸਾਲਾਂ ਬਾਅਦ
ਕਦੇ-ਕਦਾਈਂ, ਕਿਸੇ ਦੁਖਦਾਈ ਜਾਂ ਡਰਾਉਣੀ ਘਟਨਾ ਦੇ ਪ੍ਰਤੀਕਰਮ ਨੂੰ ਦਿਖਾਉਣ ਲਈ ਲੰਬਾ ਸਮਾਂ ਲੱਗ ਸਕਦਾ ਹੈ। ਕੁੱਝ ਮਾਮਲਿਆਂ ਵਿੱਚ, ਸਮੱਸਿਆਵਾਂ ਨੂੰ ਸਾਹਮਣੇ ਆਉਣ ਵਿੱਚ ਕਈ ਸਾਲ ਲੱਗ ਸਕਦੇ ਹਨ - ਸ਼ਾਇਦ ਅਦਾਲਤੀ ਕੇਸ, ਪੁੱਛਗਿੱਛ ਜਾਂ ਘਟਨਾ ਨਾਲ ਸੰਬੰਧਿਤ ਹੋਰ ਰਸਮੀ ਪ੍ਰਕਿਰਿਆ ਤੋਂ ਬਾਅਦ। ਇਹ ਉਦੋਂ ਹੋ ਸਕਦਾ ਹੈ ਜੇਕਰ ਵਿਅਕਤੀ ਦੂਜਿਆਂ ਦੀ ਮੱਦਦ ਕਰਨ ਜਾਂ ਸੰਬੰਧਿਤ ਮੁੱਦਿਆਂ, ਜਿਵੇਂ ਕਿ ਬੀਮਾ, ਪੁਨਰ-ਨਿਰਮਾਣ, ਸਥਾਨ ਬਦਲਣ, ਕਾਨੂੰਨੀ ਪ੍ਰਕਿਰਿਆਵਾਂ ਜਾਂ ਵਿੱਤੀ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਬਹੁਤ ਵਿਅਸਤ ਹੈ। ਜਦੋਂ ਚੀਜ਼ਾਂ ਆਮ ਵਾਂਗ ਹੋ ਜਾਂਦੀਆਂ ਹਨ ਤਾਂ ਅਕਸਰ ਪ੍ਰਤੀਕਰਮ ਦਿਖਾਈ ਦੇ ਸਕਦੇ ਹਨ। ਹਰ ਪਰਿਵਾਰ ਵੱਖਰਾ ਹੁੰਦਾ ਹੈ, ਪਰ ਪਰਿਵਾਰਕ ਰਚਨਾ ਵਿੱਚ ਤਬਦੀਲੀਆਂ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਨਵੇਂ ਸੰਕਟ ਦਾ ਸਾਹਮਣਾ ਕਰਨ ਵੇਲੇ ਸਦਮਾਮਈ ਅਨੁਭਵ ਦਾ ਮੁੜ ਸੁਰਜੀਤ ਹੋਣਾ।
- ਸਮੱਸਿਆਵਾਂ ਹੋਣ ਨਾਲੋਂ ਵੱਧ ਭੈੜੀਆਂ ਲੱਗ ਸਕਦੀਆਂ ਹਨ ਅਤੇ ਉਹਨਾਂ ਨੂੰ ਸੰਭਾਲਣਾ ਵਧੇਰੇ ਮੁਸ਼ਕਲ ਹੋ ਸਕਦਾ ਹੈ।
- ਪਰਿਵਾਰਕ ਜੀਵਨ ਵਿੱਚ ਤਬਦੀਲੀਆਂ ਜੋ ਘਟਨਾ ਤੋਂ ਬਾਅਦ ਦੇ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਵਿੱਚ ਆਈਆਂ ਹਨ, ਸਥਾਈ ਆਦਤਾਂ ਬਣ ਸਕਦੀਆਂ ਹਨ ਅਤੇ ਪਰਿਵਾਰਕ ਜੀਵਨ ਦੀ ਗੁਣਵੱਤਾ ਵਿੱਚ ਕਮੀ ਦਾ ਕਾਰਨ ਬਣ ਸਕਦੀਆਂ ਹਨ।
- ਪਰਿਵਾਰਕ ਮੈਂਬਰ ਘਟਨਾ ਦੀ ਯਾਦ ਦਿਵਾਉਣ ਵਾਲੀਆਂ ਚੀਜ਼ਾਂ ਨਾਲ ਵੱਖੋ-ਵੱਖਰੇ ਢੰਗ ਨਾਲ ਸਿੱਝ ਸਕਦੇ ਹਨ। ਹੋ ਸਕਦਾ ਹੈ ਕਿ ਕੁੱਝ ਲੋਕ ਵਰ੍ਹੇਗੰਢ ਮਨਾਉਣ ਜਾਂ ਘਟਨਾ ਦੇ ਦ੍ਰਿਸ਼ ਨੂੰ ਦੁਬਾਰਾ ਦੇਖਣਾ ਚਾਹੁਣ, ਜਦੋਂ ਕਿ ਦੂਸਰੇ ਇਸ ਬਾਰੇ ਭੁੱਲਣਾ ਚਾਹ ਸਕਦੇ ਹਨ।
- ਜੇ ਪਰਿਵਾਰ ਦੇ ਮੈਂਬਰ ਇੱਕ ਦੂਜੇ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ ਹਨ ਤਾਂ ਨਜਿੱਠਣ ਦੀਆਂ ਸ਼ੈਲੀਆਂ ਵਿੱਚ ਟਕਰਾਅ ਬਹਿਸ ਅਤੇ ਗਲਤਫ਼ਹਿਮੀਆਂ ਦਾ ਕਾਰਨ ਬਣ ਸਕਦਾ ਹੈ।
ਸਦਮੇ ਤੋਂ ਰਿਕਵਰੀ ਲਈ ਮਦਦਗਾਰ ਰਣਨੀਤੀਆਂ
ਕੁੱਝ ਚੀਜ਼ਾਂ ਜੋ ਤੁਸੀਂ ਪੇਚੀਦਗੀਆਂ ਨੂੰ ਘਟਾਉਣ ਅਤੇ ਇੱਕ ਦੂਜੇ ਦੀ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਕਰ ਸਕਦੇ ਹੋ ਵਿੱਚ ਸ਼ਾਮਲ ਹਨ:
- ਯਾਦ ਰੱਖੋ ਕਿ ਰਿਕਵਰੀ ਵਿੱਚ ਸਮਾਂ ਲੱਗਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਤਣਾਅ ਦੇ ਦੌਰ ਵਿੱਚੋਂ ਲੰਘਣ ਲਈ ਤਿਆਰ ਕਰੋ ਅਤੇ ਹਰ ਕਿਸੇ ਦੀ ਊਰਜਾ ਬਚਾਉਣ ਲਈ ਬੇਲੋੜੀਆਂ ਮੰਗਾਂ 'ਤੇ ਕਟੌਤੀ ਕਰੋ।
- ਸਿਰਫ਼ ਸਮੱਸਿਆਵਾਂ 'ਤੇ ਹੀ ਧਿਆਨ ਨਾ ਦਿਓ। ਇਕੱਠੇ ਰਹਿਣ, ਆਰਾਮ ਕਰਨ ਅਤੇ ਮਜ਼ੇਦਾਰ ਚੀਜ਼ਾਂ ਕਰਨ ਲਈ ਖਾਲੀ ਸਮਾਂ ਕੱਢੋ, ਨਹੀਂ ਤਾਂ ਤਣਾਅ ਘੱਟ ਨਹੀਂ ਹੋਵੇਗਾ।
- ਗੱਲਬਾਤ ਕਰਦੇ ਰਹੋ। ਯਕੀਨੀ ਬਣਾਓ ਕਿ ਪਰਿਵਾਰ ਦਾ ਹਰੇਕ ਮੈਂਬਰ ਦੂਜਿਆਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਅਤੇ ਉਹਨਾਂ ਦੀ ਕਿਵੇਂ ਮੱਦਦ ਕਰਨੀ ਹੈ। ਮਾਪਿਆਂ ਨੂੰ ਬੱਚਿਆਂ ਨੂੰ ਇਹ ਕਰਕੇ ਦਿਖਾਉਣਾ ਪੈ ਸਕਦਾ ਹੈ ਕਿ ਉਹ ਕਿਵੇਂ ਇਕੱਠੇ ਗੱਲ ਕਰ ਸਕਦੇ ਹਨ ਅਤੇ ਇੱਕ ਦੂਜੇ ਦੀਆਂ ਪ੍ਰਤੀਕਿਰਿਆਵਾਂ ਨੂੰ ਸਵੀਕਾਰ ਕਰ ਸਕਦੇ ਹਨ।
- ਨਿਯਮਤ ਤੌਰ 'ਤੇ ਬਾਹਰ ਜਾਣ ਲਈ ਸਮਾਂ ਕੱਢਣ ਦੀ ਯੋਜਨਾ ਬਣਾਓ ਅਤੇ ਉਹਨਾਂ ਸਰਗਰਮੀਆਂ ਨੂੰ ਬਣਾਈ ਰੱਖੋ ਜਿਨ੍ਹਾਂ ਦਾ ਤੁਸੀਂ ਪਹਿਲਾਂ ਆਨੰਦ ਮਾਣਦੇ ਸੀ - ਭਾਵੇਂ ਤੁਸੀਂ ਇਸ ਤਰ੍ਹਾਂ ਕਰਨ ਲਈ ਮਨ ਵਿਚੋਂ ਮਹਿਸੂਸ ਨਾ ਕਰੋ। ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਸ਼ਾਇਦ ਆਪਣੇ-ਆਪ ਦਾ ਆਨੰਦ ਲਓਗੇ। ਆਨੰਦ ਅਤੇ ਆਰਾਮ ਭਾਵਨਾਤਮਕ ਊਰਜਾ ਨੂੰ ਦੁਬਾਰਾ ਪੈਦਾ ਕਰਦੇ ਹਨ।
- ਰਿਕਵਰੀ ਵਿੱਚ ਆਪਣੇ ਪਰਿਵਾਰ ਦੀ ਪ੍ਰਗਤੀ ਅਤੇ ਕੀ ਪ੍ਰਾਪਤ ਕੀਤਾ ਗਿਆ ਹੈ, ਦਾ ਧਿਆਨ ਰੱਖੋ। ਸਿਰਫ਼ ਇਸ ਬਾਰੇ ਨਾ ਸੋਚੋ ਕਿ ਕੀ ਕਰਨਾ ਬਾਕੀ ਹੈ।
- ਸਕਾਰਾਤਮਕ ਅਤੇ ਉਤਸ਼ਾਹਜਨਕ ਰਹੋ, ਭਾਵੇਂ ਕਦੇ-ਕਦਾਈਂ, ਹਰ ਕਿਸੇ ਨੂੰ ਆਪਣੇ ਡਰ ਅਤੇ ਚਿੰਤਾਵਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਆਪਣੇ ਆਪ ਨੂੰ ਯਾਦ ਦਿਵਾਓ ਕਿ ਪਰਿਵਾਰ ਔਖੇ ਸਮੇਂ ਵਿੱਚੋਂ ਗੁਜ਼ਰ ਜਾਂਦੇ ਹਨ ਅਤੇ ਅਕਸਰ ਵਧੇਰੇ ਮਜ਼ਬੂਤ ਹੋ ਜਾਂਦੇ ਹਨ।
- ਸਿਰਫ਼ 'ਇਕੱਠੇ ਸਮਾਂ ਬਿਤਾਉਣ ਲਈ' ਸਮੇਂ ਸਮੇਂ 'ਤੇ ਮੌਕਿਆਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ। ਕਈ ਵਾਰ ਜਦੋਂ ਮਾਪੇ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦਿੰਦੇ ਹਨ, ਤਾਂ ਨੇੜਤਾ ਅਤੇ ਗੱਲਬਾਤ ਹੋਣ ਦੀਆਂ ਭਾਵਨਾਵਾਂ ਆਪਣੇ-ਆਪ ਆ ਜਾਂਦੀਆਂ ਹਨ।
ਕਿਸੇ ਸਿਹਤ ਪੇਸ਼ੇਵਰ ਤੋਂ ਮੱਦਦ ਮੰਗਣਾ
ਸਦਮਾਮਈ ਤਣਾਅ ਕੁੱਝ ਲੋਕਾਂ ਵਿੱਚ ਬਹੁਤ ਸਖ਼ਤ ਪ੍ਰਤੀਕ੍ਰਿਆਵਾਂ ਪਨਪਣ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਨਿਰੰਤਰ ਹੋਣਾ ਜਾਰੀ ਰਹਿ ਸਕਦਾ ਹੈ ਜਾਂ ਪਰਿਵਾਰਕ ਜੀਵਨ ਸ਼ੈਲੀ ਵਿੱਚ ਸਥਾਈ ਤਬਦੀਲੀਆਂ ਲਿਆ ਸਕਦਾ ਹੈ ਜੋ ਕਿ ਅਣਚਾਹੀਆਂ ਹਨ। ਤੁਹਾਨੂੰ ਪੇਸ਼ੇਵਰ ਮੱਦਦ ਲੈਣੀ ਚਾਹੀਦੀ ਹੈ ਜੇਕਰ ਤੁਸੀਂ:
- ਤੀਬਰ ਭਾਵਨਾਵਾਂ ਜਾਂ ਸਰੀਰਕ ਸੰਵੇਦਨਾਵਾਂ ਨੂੰ ਸੰਭਾਲਣ ਵਿੱਚ ਅਸਮਰੱਥ ਹੋ
- ਆਮ ਭਾਵਨਾਵਾਂ ਨਹੀਂ ਹਨ, ਪਰ ਸੁੰਨ ਅਤੇ ਖ਼ਾਲੀ-ਖ਼ਾਲੀ ਮਹਿਸੂਸ ਕਰਨਾ ਜਾਰੀ ਰੱਖਦੇ ਹੋ
- ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਗੱਲਬਾਤ ਨਹੀਂ ਕਰ ਸਕਦਾ
- ਆਪਣੇ ਆਪ ਨੂੰ ਛੱਡੇ ਹੋਏ ਮਹਿਸੂਸ ਕਰਨਾ ਜਾਰੀ ਰੱਖੋ, ਨਾ ਜੁੜੋ ਜਾਂ ਨਿਰਲੇਪ ਹੋਵੋ
- ਮਹਿਸੂਸ ਕਰਦੇ ਹੋ ਕਿ ਤੁਸੀਂ ਤਿੰਨ ਜਾਂ ਚਾਰ ਹਫ਼ਤਿਆਂ ਬਾਅਦ ਆਮ ਵਾਂਗ ਵਾਪਸ ਨਹੀਂ ਹੋ ਰਹੇ ਹੋ
- ਸਰੀਰਕ ਤਣਾਅ ਦੇ ਲੱਛਣ ਜਾਰੀ ਰਹਿੰਦੇ ਹਨ
- ਨੀਂਦ ਵਿੱਚ ਵਿਘਨ ਪੈਂਦਾ ਜਾਂ ਡਰਾਉਣੇ ਸੁਪਨੇ ਆਉਂਦੇ ਰਹਿੰਦੇ ਹਨ
- ਜਾਣਬੁੱਝ ਕੇ ਕਿਸੇ ਵੀ ਅਜਿਹੀ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ ਜੋ ਤੁਹਾਨੂੰ ਦੁਖਦਾਈ ਅਨੁਭਵ ਦੀ ਯਾਦ ਦਿਵਾਉਂਦੀ ਹੈ
- ਕੋਈ ਅਜਿਹਾ ਨਹੀਂ ਹੈ ਜਿਸ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕੋ
- ਧਿਆਨ ਦਿਓ ਕਿ ਪਰਿਵਾਰ ਵਿੱਚ ਗੱਲਬਾਤ ਦਾ ਢੰਗ ਬਦਲ ਗਿਆ ਹੈ ਅਤੇ ਠੀਕ ਨਹੀਂ ਹੋ ਰਿਹਾ ਹੈ
- ਲੱਗਦਾ ਹੈ ਕਿ ਪਰਿਵਾਰ ਅਤੇ ਦੋਸਤਾਂ ਨਾਲ ਰਿਸ਼ਤੇ ਦੁਖਦਾਇਕ ਹਨ
- ਦੁਰਘਟਨਾ ਦਾ ਸ਼ਿਕਾਰ ਬਣਨ ਵਾਂਗ ਹੋ ਰਹੇ ਹੋ ਅਤੇ ਜ਼ਿਆਦਾ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹੋ
- ਕੰਮ 'ਤੇ ਵਾਪਸ ਨਹੀਂ ਜਾ ਸਕਦੇ ਜਾਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ
- ਸਦਮਾਮਈ ਅਨੁਭਵ ਨੂੰ ਮੁੜ ਤੋਂ ਜੀਉਂਦੇ ਹੋ
- ਬਹੁਤ ਜ਼ਿਆਦਾ ਚਿੜਚਿੜਾ ਮਹਿਸੂਸ ਕਰਦੇ ਹੋ ਅਤੇ ਆਸਾਨੀ ਨਾਲ ਤ੍ਰਬਕ ਸਕਦੇ ਹੋ।
ਜੇਕਰਕਿਸੇਵੀਸਮੇਂਤੁਸੀਂਆਪਣੀਮਾਨਸਿਕਸਿਹਤਜਾਂਕਿਸੇਅਜ਼ੀਜ਼ਦੀਮਾਨਸਿਕਸਿਹਤਬਾਰੇਚਿੰਤਤਹੋ, ਤਾਂਲਾਈਫਲਾਈਨਨੂੰ 13 11 14 'ਤੇਫ਼ੋਨਕਰੋ।
ਮੱਦਦ ਕਿੱਥੋਂ ਲੈਣੀ ਹੈ
- ਤੁਹਾਡਾ ਜੀਪੀ (ਡਾਕਟਰ), ਮਾਨਸਿਕ ਸਿਹਤ ਮਾਹਿਰ, ਜਿਵੇਂ ਕਿ ਕੋਈ ਦਵਾਈ ਨਾਲ ਇਲਾਜ ਕਰਨ ਵਾਲੇ ਮਨੋਰੋਗ ਮਾਹਿਰ (ਸਿਕਾਇਅਟ੍ਰਿਸਟ), ਸਲਾਹ-ਮਸ਼ਵਰੇ ਵਾਲੇ ਮਨੋਵਿਗਿਆਨੀ (ਸਾਇਕੋਲੋਜਿਸਟ), ਸਲਾਹਕਾਰ ਜਾਂ ਸਮਾਜ ਸੇਵਕ
- ਤੁਹਾਡਾ ਸਥਾਨਕ ਭਾਈਚਾਰਕ ਸਿਹਤ ਕੇਂਦਰ
- ਆਸਟ੍ਰੇਲੀਅਨ ਸਾਈਕੋਲਾਜੀਕਲ ਸੋਸਾਇਟੀ ਰੈਫ਼ਰਲ ਸਰਵਿਸ ਟੈਲੀਫ਼ੋਨ 1800 333 497
- ਫੀਨਿਕਸ ਆਸਟ੍ਰੇਲੀਆ ਸੈਂਟਰ ਫਾਰ ਪੋਸਟ-ਟਰੌਮੈਟਿਕ ਮੈਂਟਲ ਹੈਲਥ ਟੈਲੀਫ਼ੋਨ (03) 9035 5599
- Centre for Grief and Bereavement (ਮਾਤਮ ਅਤੇ ਸੋਗ ਲਈ ਕੇਂਦਰ) ਟੈਲੀਫ਼ੋਨ 1800 642 066
ਜਿਹੜੀਆਂ ਆਮ ਟੈਲੀਫ਼ੋਨ ਸਲਾਹ ਸੇਵਾਵਾਂ ਸਲਾਹ ਪ੍ਰਦਾਨ ਕਰ ਸਕਦੀਆਂ ਹਨ:
- Lifeline (ਲਾਈਫ਼ਲਾਈਨ) ਟੈਲੀਫ਼ੋਨ 13 11 14
- GriefLine (ਗ੍ਰੀਫ਼ਲਾਈਨ) ਟੈਲੀਫ਼ੋਨ 1300 845 745
- beyondblue (ਬਾਇਓਂਡਬਲੂ) ਟੈਲੀਫ਼ੋਨ 1300 22 4636
- Parentline (ਪੇਰੈਂਟਲਾਈਨ) ਟੈਲੀਫ਼ੋਨ 13 22 89
- ਕਿਡਜ਼ ਹੈਲਪਲਾਈਨ ਟੈਲੀਫ਼ੋਨ 1800 55 1800
- ਨਰਸ-ਔਨ-ਕਾਲ ਟੈਲੀਫ਼ੋਨ 1300 60 60 24 – ਮਾਹਰ ਸਿਹਤ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ)