ਸੰਖੇਪ ਜਾਣਕਾਰੀ
Read the full fact sheet- ਸਦਮੇ ਤੋਂ ਬਾਅਦ ਦਾ ਤਣਾਅ ਵਿਕਾਰ (PTSD) ਪ੍ਰਤੀਕਿਰਿਆਵਾਂ ਦਾ ਇੱਕ ਸਮੂਹ ਹੈ ਜੋ ਉਹਨਾਂ ਲੋਕਾਂ ਵਿੱਚ ਵਿਕਸਤ ਹੋ ਸਕਦਾ ਹੈ ਜਿਨ੍ਹਾਂ ਨੇ ਕਿਸੇ ਸਦਮੇ ਵਾਲੀ ਘਟਨਾ ਦਾ ਅਨੁਭਵ ਕੀਤਾ ਹੈ ਜਾਂ ਦੇਖਿਆ ਹੈ ਜੋ ਉਹਨਾਂ ਦੇ ਜੀਵਨ ਜਾਂ ਸੁਰੱਖਿਆ (ਜਾਂ ਉਹਨਾਂ ਦੇ ਆਲੇ ਦੁਆਲੇ ਦੂਜਿਆਂ ਦੀ ਜ਼ਿੰਦਗੀ ਅਤੇ ਸੁਰੱਖਿਆ) ਨੂੰ ਖ਼ਤਰਾ ਸੀ।
On this page
ਸਦਮੇ ਤੋਂ ਬਾਅਦ ਦਾ ਤਣਾਅ ਵਿਕਾਰ (PTSD) ਪ੍ਰਤੀਕਿਰਿਆਵਾਂ ਦਾ ਇੱਕ ਸਮੂਹ ਹੈ ਜੋ ਉਹਨਾਂ ਲੋਕਾਂ ਵਿੱਚ ਵਿਕਸਤ ਹੋ ਸਕਦਾ ਹੈ ਜਿਨ੍ਹਾਂ ਨੇ ਕਿਸੇ ਸਦਮੇ ਵਾਲੀ ਘਟਨਾ ਦਾ ਅਨੁਭਵ ਕੀਤਾ ਹੈ ਜਾਂ ਦੇਖਿਆ ਹੈ ਜੋ ਉਹਨਾਂ ਦੇ ਜੀਵਨ ਜਾਂ ਸੁਰੱਖਿਆ (ਜਾਂ ਉਹਨਾਂ ਦੇ ਆਲੇ ਦੁਆਲੇ ਦੂਜਿਆਂ ਦੀ ਜ਼ਿੰਦਗੀ ਅਤੇ ਸੁਰੱਖਿਆ) ਨੂੰ ਖ਼ਤਰਾ ਸੀ। ਇਹ ਕੋਈ ਕਾਰ ਜਾਂ ਹੋਰ ਗੰਭੀਰ ਦੁਰਘਟਨਾ, ਸਰੀਰਕ ਜਾਂ ਜਿਨਸੀ ਸੋਸ਼ਣ, ਅਪਰਾਧਿਕ, ਯੁੱਧ-ਸੰਬੰਧਿਤ ਘਟਨਾਵਾਂ ਜਾਂ ਤਸੀਹੇ, ਜਾਂ ਬੁਸ਼ਫਾਇਰ ਜਾਂ ਹੜ੍ਹ ਵਰਗੀ ਕੁਦਰਤੀ ਆਫ਼ਤ ਹੋ ਸਕਦੀ ਹੈ। ਲਗਭਗ ਹਰ ਕੋਈ ਜੋ ਸਦਮੇ ਦਾ ਅਨੁਭਵ ਕਰਦਾ ਹੈ, ਉਸਨੂੰ ਸਦਮੇ ਦੇ ਬਾਅਦ ਇਸ ਸੰਬੰਧੀ ਪ੍ਰਤੀਕਰਮ ਹੁੰਦੇ ਹਨ। ਹਾਲਾਂਕਿ ਕੁੱਝ ਲੋਕਾਂ ਲਈ, ਇਹ ਪ੍ਰਤੀਕ੍ਰਿਆਵਾਂ ਕੁੱਝ ਦਿਨਾਂ ਜਾਂ ਹਫ਼ਤਿਆਂ ਬਾਅਦ ਹੋਣੀਆਂ ਘੱਟ ਨਹੀਂ ਹੁੰਦੀਆਂ, ਪਰ ਜਾਰੀ ਰਹਿੰਦੀਆਂ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਵਿਘਨ ਪਾਉਂਦੀਆਂ ਹਨ - ਇਹ ਉਦੋਂ ਹੁੰਦਾ ਹੈ ਜਦੋਂ ਪ੍ਰਤੀਕ੍ਰਿਆਵਾਂ ਨੂੰ ਸਦਮੇ ਤੋਂ ਬਾਅਦ ਦਾ ਤਣਾਅ ਵਿਕਾਰ ਕਿਹਾ ਜਾਂਦਾ ਹੈ।
PTSD ਦੇ ਲੱਛਣ
PTSD ਹੋਣ ਵਾਲੇ ਵਿਅਕਤੀ ਨੂੰ ਇਹ ਚਾਰ ਮੁੱਖ ਕਿਸਮ ਦੀਆਂ ਮੁਸ਼ਕਲਾਂ ਹੁੰਦੀਆਂ ਹਨ:
- ਅਣਚਾਹੀਆਂ ਅਤੇ ਵਾਰ-ਵਾਰ ਆਉਂਦੀਆਂ ਯਾਦਾਂ, ਫਲੈਸ਼ਬੈਕਾਂ (ਉਹੀ ਚੀਜ਼ ਅੱਖਾਂ ਮੂਹਰੇ ਆਉਣੀ) ਜਾਂ ਉਨ੍ਹਾਂ ਹੀ ਸੁਪਨਿਆਂ ਦੁਆਰਾ ਦੁਖਦਾਈ ਘਟਨਾ ਨੂੰ ਦੁਬਾਰਾ ਜੀਉਣਾ। ਘਟਨਾ ਦੀ ਯਾਦ ਦਿਵਾਉਣ 'ਤੇ ਪਸੀਨਾ ਆਉਣ, ਦਿਲ ਦੀ ਧੜਕਣਜਾਂ ਘਬਰਾਹਟ ਸਮੇਤ ਤੀਬਰ ਭਾਵਨਾਤਮਕ ਜਾਂ ਸਰੀਰਕ ਪ੍ਰਤੀਕ੍ਰਿਆਵਾਂ ਹੋ ਸਕਦੀਆਂ ਹਨ।
- ਉਸ ਘਟਨਾ ਨੂੰ ਯਾਦ ਕਰਵਾਉਣ ਵਾਲੀਆਂ ਚੀਜ਼ਾਂ ਜਿਵੇਂ ਕਿ ਵਿਚਾਰ, ਭਾਵਨਾਵਾਂ, ਲੋਕ, ਸਥਾਨ, ਗਤੀਵਿਧੀਆਂ ਜਾਂ ਸਥਿਤੀਆਂ ਤੋਂ ਬਚਣਾ, ਜੋ ਉਸ ਘਟਨਾ ਦੀਆਂ ਯਾਦਾਂ ਨੂੰ ਵਾਪਸ ਲਿਆਉਂਦੀਆਂ ਹਨ।
- ਭਾਵਨਾਵਾਂ ਅਤੇ ਵਿਚਾਰਾਂ ਵਿੱਚ ਨਕਾਰਾਤਮਕ ਤਬਦੀਲੀਆਂ, ਜਿਵੇਂ ਕਿ ਗੁੱਸ, ਡਰ, ਦੋਸ਼ੀਪਣ, ਸੁਸਤ ਜਾਂ ਸੁੰਨ ਮਹਿਸੂਸ ਕਰਨਾ, "ਮੈਂ ਬੁਰਾ ਹਾਂ" ਜਾਂ "ਇਹ ਦੁਨੀਆਂ ਅਸੁਰੱਖਿਅਤ ਹੈ" ਵਰਗੇ ਵਿਸ਼ਵਾਸਾਂ ਨੂੰ ਵਿਕਸਿਤ ਕਰਨਾ, ਅਤੇ ਦੂਜਿਆਂ ਤੋਂ ਵੱਖ ਹੋਇਆ ਮਹਿਸੂਸ ਕਰਨਾ।
- ਬਹੁਤ ਜ਼ਿਆਦਾ ਸੁਚੇਤ ਹੋਣਾ ਜਾਂ 'ਸਿਮਟ ਜਾਣਾ' ਜੋ ਕਿ ਸੌਣ ਸੰਬੰਧੀ ਸਮੱਸਿਆਵਾਂ, ਚਿੜਚਿੜੇਪਨ, ਇਕਾਗਰਤਾ ਦੀ ਕਮੀ, ਆਸਾਨੀ ਨਾਲ ਤ੍ਰਬਕ ਜਾਣਾ ਅਤੇ ਲਗਾਤਾਰ ਖ਼ਤਰੇ ਦੇ ਸੰਕੇਤਾਂ ਦੀ ਭਾਲ ਵਿਚ ਰਹਿਣ ਦੁਆਰਾ ਦਰਸਾਇਆ ਜਾਂਦਾ ਹੈ।
ਜੇ ਕਿਸੇ ਨੇ ਆਪਣੇ ਜੀਵਨ ਵਿੱਚ ਪਹਿਲਾਂ ਕੋਈ ਹੋਰ ਸਦਮਾਮਈ ਘਟਨਾਵਾਂ ਦਾ ਅਨੁਭਵ ਕੀਤਾ ਹੈ, ਤਾਂ ਕਦੇ-ਕਦਾਈਂ ਉਹਨਾਂ ਲਈ ਇਹ ਪੁਰਾਣੇ ਅਨੁਭਵ ਵੀ ਸਾਹਮਣੇ ਆਉਂਦੇ ਹਨ ਅਤੇ ਉਹਨਾਂ ਨਾਲ ਵੀ ਨਜਿੱਠਣ ਦੀ ਲੋੜ ਹੁੰਦੀ ਹੈ।
ਜੇਕਰ ਕਿਸੇ ਵਿਅਕਤੀ ਵਿੱਚ ਇਹਨਾਂ ਚਾਰ ਖੇਤਰਾਂ ਵਿੱਚੋਂ ਹਰੇਕ ਵਿੱਚ ਇੱਕ ਮਹੀਨੇ ਜਾਂ ਵੱਧ ਸਮੇਂ ਲਈ ਲੱਛਣ ਹਨ, ਜੋ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ, ਜਾਂ ਉਹਨਾਂ ਦੀ ਕੰਮ ਅਤੇ ਪੜ੍ਹਾਈ ਕਰਨ ਦੀ ਯੋਗਤਾ, ਉਹਨਾਂ ਦੇ ਸੰਬੰਧਾਂ ਅਤੇ ਰੋਜ਼ਮਰਾ ਜੀਵਨ 'ਤੇ ਪ੍ਰਭਾਵ ਪਾਉਂਦੇ ਹਨ ਤਾਂ ਹੈਲਥ ਪ੍ਰੈਕਟੀਸ਼ਨਰ PTSD ਦਾ ਜਾਂਚ ਕਰਕੇ ਪਤਾ ਲਗਾ ਸਕਦਾ ਹੈ।
PTSD ਵਾਲੇ ਲੋਕਾਂ ਵਿੱਚ ਇਹ ਵੀ ਹੋ ਸਕਦਾ ਹੈ ਜਿਸਨੂੰ 'ਵੱਖ ਕਰਨ ਵਾਲੇ ਅਨੁਭਵ' ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਅਕਸਰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ:
- "ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਉੱਥੇ ਮੌਜ਼ੂਦ ਹੀ ਨਹੀਂ ਸੀ।"
- "ਸਮਾਂ ਖੜ੍ਹ ਗਿਆ ਸੀ।"
- "ਮੈਨੂੰ ਲੱਗਾ ਜਿਵੇਂ ਮੈਂ ਉੱਪਰੋਂ ਚੀਜ਼ਾਂ ਨੂੰ ਵਾਪਰਦੀਆਂ ਹੋਇਆ ਦੇਖ ਰਿਹਾ ਸੀ।"
PTSD ਲਈ ਮੱਦਦ ਕਦੋਂ ਲੈਣੀ ਹੈ
ਕੋਈ ਵਿਅਕਤੀ ਜਿਸਨੇ ਕਿਸੇ ਸਦਮਾਮਈ ਘਟਨਾ ਦਾ ਅਨੁਭਵ ਕੀਤਾ ਹੈ ਉਸਨੂੰ ਪੇਸ਼ੇਵਰ ਮੱਦਦ ਲੈਣੀ ਚਾਹੀਦੀ ਹੈ ਜੇਕਰ ਉਹ:
- ਇਹ ਮਹਿਸੂਸ ਨਾ ਕਰਨ ਕਿ ਉਹ ਦੋ ਹਫ਼ਤਿਆਂ ਬਾਅਦ ਠੀਕ ਹੋਣਾ ਸ਼ੁਰੂ ਕਰ ਰਹੇ ਹਨ
- ਬਹੁਤ ਜ਼ਿਆਦਾ ਚਿੰਤਤ ਜਾਂ ਪ੍ਰੇਸ਼ਾਨ ਮਹਿਸੂਸ ਕਰਦੇ ਹਨ
- ਸਦਮੇ ਵਾਲੀ ਘਟਨਾ ਪ੍ਰਤੀ ਘਰ, ਕੰਮ ਅਤੇ/ਜਾਂ ਰਿਸ਼ਤਿਆਂ ਵਿੱਚ ਦਖਲਅੰਦਾਜ਼ੀ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਹਨ।
- ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਰਹੇ ਹਨ।
ਕੁੱਝ ਸੰਕੇਤ ਜੋ ਇਹ ਦੱਸਦੇ ਹਨ ਕਿ ਸਮੱਸਿਆ ਦਾ ਵਿਕਾਸ ਹੋ ਰਿਹਾ ਹੈ ਉਹ ਹਨ:
- ਲਗਾਤਾਰ ਘਬਰਾਏ ਰਹਿਣਾ ਜਾਂ ਚਿੜਚਿੜਾ ਹੋਣਾ
- ਘਰ ਜਾਂ ਕੰਮ 'ਤੇ ਕੰਮ ਕਰਨ ਵਿੱਚ ਮੁਸ਼ਕਲ ਆਉਣਾ
- ਦੂਜਿਆਂ ਨੂੰ ਭਾਵਨਾਤਮਕ ਤੌਰ 'ਤੇ ਜਵਾਬ ਦੇਣ ਵਿੱਚ ਅਸਮਰੱਥ ਹੋਣਾ
- ਸਮੱਸਿਆਵਾਂ ਤੋਂ ਬਚਣ ਲਈ ਅਸਧਾਰਨ ਤੌਰ 'ਤੇ ਰੁੱਝੇ ਹੋਣਾ
- ਚੀਜ਼ਾਂ ਨਾਲ ਨਜਿੱਠਣ ਲਈ ਸ਼ਰਾਬ, ਨਸ਼ੇ ਜਾਂ ਜੂਏ ਦੀ ਵਰਤੋਂ ਕਰਨਾ
- ਸੌਣ ਵਿੱਚ ਗੰਭੀਰ ਮੁਸ਼ਕਲਾਂ ਹੋਣਾ।
ਰਿਕਵਰੀ (ਉੱਭਰਨ) ਲਈ ਸਹਾਇਤਾ ਮਹੱਤਵਪੂਰਨ ਹੈ
ਬਹੁਤ ਸਾਰੇ ਲੋਕ ਸਦਮਾਮਈ ਘਟਨਾ ਵਾਪਰਨ ਤੋਂ ਬਾਅਦ ਪਹਿਲੇ ਦੋ ਹਫ਼ਤਿਆਂ ਦੇ ਸਮੇਂ ਵਿੱਚ PTSD ਦੇ ਕੁੱਝ ਲੱਛਣਾਂ ਦਾ ਅਨੁਭਵ ਕਰਦੇ ਹਨ, ਪਰ ਜ਼ਿਆਦਾਤਰ ਆਪਣੇ-ਆਪ ਜਾਂ ਪਰਿਵਾਰ ਅਤੇ ਦੋਸਤਾਂ ਦੀ ਮੱਦਦ ਨਾਲ ਠੀਕ ਹੋ ਜਾਂਦੇ ਹਨ। ਇਸ ਕਾਰਨ ਕਰਕੇ, PTSD ਲਈ ਰਸਮੀ ਇਲਾਜ ਆਮ ਤੌਰ 'ਤੇ ਕਿਸੇ ਸਦਮਾਮਈ ਅਨੁਭਵ ਤੋਂ ਬਾਅਦ ਘੱਟੋ-ਘੱਟ ਦੋ ਜਾਂ ਵੱਧ ਹਫ਼ਤਿਆਂ ਤੱਕ ਸ਼ੁਰੂ ਨਹੀਂ ਕੀਤਾ ਜਾਂਦਾ ਹੈ, ਜਦੋਂ ਤੱਕ ਉਹ ਵਿਅਕਤੀ ਘਟਨਾ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਮਹਿਸੂਸ ਨਾ ਕਰਦਾ ਹੋਵੇ।
ਕਿਸੇ ਸਦਮਾਮਈ ਘਟਨਾ ਤੋਂ ਬਾਅਦ ਪਹਿਲੇ ਕੁੱਝ ਦਿਨਾਂ ਅਤੇ ਹਫ਼ਤਿਆਂ ਦੇ ਦੌਰਾਨ ਜੋ ਵੀ ਮੱਦਦ ਦੀ ਲੋੜ ਹੈ, ਪ੍ਰਾਪਤ ਕਰਨਾ ਅਹਿਮ ਹੁੰਦਾ ਹੈ। ਇਸ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਸਮੇਤ ਜਾਣਕਾਰੀ, ਲੋਕਾਂ ਅਤੇ ਸਰੋਤਾਂ ਤੱਕ ਪਹੁੰਚ ਸ਼ਾਮਲ ਹੋ ਸਕਦੀ ਹੈ, ਜੋ ਤੁਹਾਨੂੰ ਠੀਕ ਕਰਨ ਵਿੱਚ ਮੱਦਦ ਕਰ ਸਕਦੇ ਹਨ। ਪਰਿਵਾਰ ਅਤੇ ਦੋਸਤਾਂ ਤੋਂ ਸਹਾਇਤਾ ਦੀ ਲੋੜ ਹੋ ਸਕਦੀ ਹੈ। ਨਹੀਂ ਤਾਂ, ਹੋਰ ਮੱਦਦ ਪ੍ਰਾਪਤ ਕਰਨ ਲਈ ਡਾਕਟਰ ਸਭ ਤੋਂ ਵਧੀਆ ਥਾਂ ਹੈ। ਕੁੱਝ ਹੋਰ ਜੋ ਮੱਦਦ ਕਰ ਸਕਦਾ ਹੈ ਉਹ ਘਟਨਾ ਵਿੱਚ ਸ਼ਾਮਲ ਦੂਜਿਆਂ ਨਾਲ ਜਾਂ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਚੀਜ਼ਾਂ ਦਾ ਅਨੁਭਵ ਕੀਤਾ ਹੈ, ਨਾਲ ਗੱਲ ਕਰਨਾ ਹੈ।
PTSD ਲਈ ਇਲਾਜ
ਜੇ ਤੁਸੀਂ ਦੋ ਹਫ਼ਤਿਆਂ ਬਾਅਦ ਵੀ ਸਮੱਸਿਆਵਾਂ ਦਾ ਅਨੁਭਵ ਕਰ ਰਹੇ ਹੋ, ਤਾਂ ਕੋਈ ਡਾਕਟਰ ਜਾਂ ਮਾਨਸਿਕ ਸਿਹਤ ਪੇਸ਼ੇਵਰ ਇਲਾਜ ਬਾਰੇ ਚਰਚਾ ਕਰ ਸਕਦਾ ਹੈ। PTSD ਲਈ ਪ੍ਰਭਾਵੀ ਇਲਾਜ ਉਪਲਬਧ ਹਨ। ਜ਼ਿਆਦਾਤਰ ਮਨੋਵਿਗਿਆਨਕ ਇਲਾਜ ਜਿਵੇਂ ਕਿ ਸਲਾਹ-ਮਸ਼ਵਰਾ ਸ਼ਾਮਲ ਕਰਦੇ ਹਨ, ਪਰ ਦਵਾਈ ਵੀ ਮਦਦਗਾਰ ਹੋ ਸਕਦੀ ਹੈ। ਆਮ ਤੌਰ 'ਤੇ, ਸਮੱਸਿਆ ਦੇ ਪਹਿਲੇ ਅਤੇ ਇੱਕੋ-ਇੱਕ ਹੱਲ ਵਜੋਂ ਦਵਾਈ ਦੀ ਵਰਤੋਂ ਕਰਨ ਦੀ ਬਜਾਏ (ਸਲਾਹ-ਮਸ਼ਵਰੇ ਵਾਲੇ) ਮਨੋਵਿਗਿਆਨਕ ਇਲਾਜ ਨਾਲ ਸ਼ੁਰੂਆਤ ਕਰਨਾ ਸਭ ਤੋਂ ਵਧੀਆ ਹੈ।
PTSD ਦੇ ਇਲਾਜ ਵਿੱਚ ਸੰਭਾਵਿਤ ਤੌਰ 'ਤੇ ਸਦਮੇ ਵਾਲੀ ਯਾਦ ਦਾ ਸਾਹਮਣਾ ਕਰਨਾ ਅਤੇ ਅਨੁਭਵ ਨਾਲ ਜੁੜੇ ਵਿਚਾਰਾਂ ਅਤੇ ਵਿਸ਼ਵਾਸਾਂ ਨਾਲ ਕੰਮ ਕਰਨਾ ਸ਼ਾਮਲ ਹੋਵੇਗਾ। ਸਦਮਾ-ਕੇਂਦ੍ਰਿਤ ਇਲਾਜ ਇਹ ਕਰ ਸਕਦੇ ਹਨ:
- PTSD ਦੇ ਲੱਛਣਾਂ ਨੂੰ ਘਟਾ ਸਕਦੇ ਹਨ
- ਚਿੰਤਾ ਅਤੇ ਉਦਾਸੀ ਨੂੰ ਘਟਾ ਸਕਦੇ ਹਨ
- ਵਿਅਕਤੀ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸਕਦੇ ਹਨ
- ਉਹਨਾਂ ਲੋਕਾਂ ਲਈ ਪ੍ਰਭਾਵਸ਼ਾਲੀ ਹੋ ਸਕਦੇ ਹਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਜਾਂ ਵਾਰ-ਵਾਰ ਸਦਮਾਮਈ ਘਟਨਾਵਾਂ ਦਾ ਅਨੁਭਵ ਕੀਤਾ ਹੈ, ਪਰ ਲੰਬੇ ਸਮੇਂ ਲਈ ਇਲਾਜ ਦੀ ਲੋੜ ਹੋ ਸਕਦੀ ਹੈ।
ਮੱਦਦ ਕਿੱਥੋਂ ਲੈਣੀ ਹੈ
- ਤੁਹਾਡਾ ਜੀਪੀ (ਡਾਕਟਰ), ਮਾਨਸਿਕ ਸਿਹਤ ਮਾਹਿਰ, ਜਿਵੇਂ ਕਿ ਕੋਈ ਦਵਾਈ ਨਾਲ ਇਲਾਜ ਕਰਨ ਵਾਲੇ ਮਨੋਰੋਗ ਮਾਹਿਰ (ਸਿਕਾਇਅਟ੍ਰਿਸਟ), ਸਲਾਹ-ਮਸ਼ਵਰੇ ਵਾਲੇ ਮਨੋਵਿਗਿਆਨੀ (ਸਾਇਕੋਲੋਜਿਸਟ), ਸਲਾਹਕਾਰ ਜਾਂ ਸਮਾਜ ਸੇਵਕ
- ਤੁਹਾਡਾ ਸਥਾਨਕ ਭਾਈਚਾਰਕ ਸਿਹਤ ਕੇਂਦਰ
- ਆਸਟ੍ਰੇਲੀਅਨ ਸਾਈਕੋਲਾਜੀਕਲ ਸੋਸਾਇਟੀ ਰੈਫ਼ਰਲ ਸਰਵਿਸ ਟੈਲੀਫ਼ੋਨ 1800 333 497
- ਫੀਨਿਕਸ ਆਸਟ੍ਰੇਲੀਆ ਸੈਂਟਰ ਫਾਰ ਪੋਸਟ-ਟਰੌਮੈਟਿਕ ਮੈਂਟਲ ਹੈਲਥ ਟੈਲੀਫ਼ੋਨ (03) 9035 5599
- Centre for Grief and Bereavement (ਮਾਤਮ ਅਤੇ ਸੋਗ ਲਈ ਕੇਂਦਰ) ਟੈਲੀਫ਼ੋਨ 1800 642 066
ਜਿਹੜੀਆਂ ਆਮ ਟੈਲੀਫ਼ੋਨ ਸਲਾਹ ਸੇਵਾਵਾਂ ਸਲਾਹ ਪ੍ਰਦਾਨ ਕਰ ਸਕਦੀਆਂ ਹਨ:
- Lifeline (ਲਾਈਫ਼ਲਾਈਨ) ਟੈਲੀਫ਼ੋਨ 13 11 14
- GriefLine (ਗ੍ਰੀਫ਼ਲਾਈਨ) ਟੈਲੀਫ਼ੋਨ 1300 845 745
- beyondblue (ਬਾਇਓਂਡਬਲੂ) ਟੈਲੀਫ਼ੋਨ 1300 22 4636
- ਨਰਸ-ਔਨ-ਕਾਲ ਟੈਲੀਫ਼ੋਨ 1300 60 60 24 – ਮਾਹਰ ਸਿਹਤ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ)
ਹੋਰ ਜਾਣਕਾਰੀ ਲਈ ਇੱਥੇ ਜਾਓ: